- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਓ ਪਲੇਟਫਾਰਮਜ਼ ਨੇ ਆਈਪੀਓ ਦੀ ਅੰਤਿਮ ਕੀਮਤ 1,119 ਰੁਪਏ ਦੇ ਮੁਕਾਬਲੇ 1,358 ਰੁਪਏ ’ਤੇ ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤ ਕੀਤੀ। ਇਸ ਤਰ੍ਹਾਂ ਕੰਪਨੀ ਦੀ ਲਿਸਟਿੰਗ 21.36 ਫ਼ੀਸਦੀ ਪ੍ਰੀਮੀਅਮ ’ਤੇ ਹੋਈ। ਲਿਸਟਿੰਗ ਦੇ ਨਾਲ ਹੀ ਇਹ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਭਾਰਤ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਣ ਗਈ।

ਬਿਜ਼ਨਸ ਡੈਸਕ, ਨਵੀਂ ਦਿੱਲੀ: ਬੁੱਧਵਾਰ, 28 ਅਕਤੂਬਰ ਨੂੰ ਜੀਓ ਪਲੇਟਫਾਰਮਜ਼ ਦੀ ਸ਼ੇਅਰ ਬਾਜ਼ਾਰ ਵਿੱਚ ਲਿਸਟਿੰਗ ਹੋ ਗਈ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜੀਓ ਪਲੇਟਫਾਰਮਜ਼ ਦੀ ਲਿਸਟਿੰਗ (Jio IPO Listing) 22 ਫ਼ੀਸਦੀ ਪ੍ਰੀਮੀਅਮ ’ਤੇ ਹੋ ਸਕਦੀ ਹੈ। ਕੰਪਨੀ ਦੇ ਸ਼ੇਅਰ ਨੇ ਬੀਐੱਸਈ ਅਤੇ ਐੱਨਐੱਸਈ ’ਤੇ ਆਈਪੀਓ ਕੀਮਤ ਦੇ ਮੁਕਾਬਲੇ 21 ਫ਼ੀਸਦੀ ਤੋਂ ਵੱਧ ਪ੍ਰੀਮੀਅਮ ਨਾਲ ਸ਼ੁਰੂਆਤ ਕੀਤੀ।
ਜੀਓ ਪਲੇਟਫਾਰਮਜ਼ ਨੇ ਆਈਪੀਓ ਦੀ ਅੰਤਿਮ ਕੀਮਤ 1,119 ਰੁਪਏ ਦੇ ਮੁਕਾਬਲੇ 1,358 ਰੁਪਏ ’ਤੇ ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤ ਕੀਤੀ। ਇਸ ਤਰ੍ਹਾਂ ਕੰਪਨੀ ਦੀ ਲਿਸਟਿੰਗ 21.36 ਫ਼ੀਸਦੀ ਪ੍ਰੀਮੀਅਮ ’ਤੇ ਹੋਈ। ਲਿਸਟਿੰਗ ਦੇ ਨਾਲ ਹੀ ਇਹ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਭਾਰਤ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਣ ਗਈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੀਓ ਦੀ ਕਮਾਨ ਕਿਸ ਦੇ ਹੱਥ ਵਿੱਚ ਹੈ ਅਤੇ ਇਸ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਕੌਣ-ਕੌਣ ਸ਼ਾਮਲ ਹੈ? ਆਓ ਜਾਣਦੇ ਹਾਂ।
ਕੌਣ ਹਨ ਕੰਪਨੀ ਦੇ ਚੇਅਰਮੈਨ?
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੇਅਰਮੈਨ ਦੀ। ਜੀਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹਨ। ਹਾਲਾਂਕਿ ਮੁਕੇਸ਼ ਅੰਬਾਨੀ ਨੇ ਜੀਓ ਦੀ ਕਮਾਨ ਆਪਣੇ ਵੱਡੇ ਪੁੱਤਰ ਆਕਾਸ਼ ਅੰਬਾਨੀ ਨੂੰ ਸੌਂਪ ਰੱਖੀ ਹੈ, ਪਰ ਉਹ ਅਜੇ ਵੀ ਕੰਪਨੀ ਦੇ ਚੇਅਰਮੈਨ ਅਤੇ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਹਨ।
ਆਕਾਸ਼ ਅੰਬਾਨੀ ਹਨ ਮੈਨੇਜਿੰਗ ਡਾਇਰੈਕਟਰ
ਜੀਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹਨ, ਜਦਕਿ ਆਕਾਸ਼ ਅੰਬਾਨੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ। ਕੰਪਨੀ ਦੇ ਰੋਜ਼ਾਨਾ ਦੇ ਕੰਮਕਾਜ ਅਤੇ ਪ੍ਰਬੰਧਨ ਦੀ ਮੁੱਖ ਜ਼ਿੰਮੇਵਾਰੀ ਉਨ੍ਹਾਂ ਕੋਲ ਹੈ।
ਅੰਬਾਨੀ ਪਰਿਵਾਰ ਵਿੱਚੋਂ ਹੋਰ ਕੌਣ ਬੋਰਡ ’ਚ ਸ਼ਾਮਲ?
ਜੀਓ ਦੇ ਬੋਰਡ ਵਿੱਚ ਤਿੰਨ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਮਨੋਜ ਹਰਜੀਵਨਦਾਸ ਮੋਦੀ, ਈਸ਼ਾ ਅੰਬਾਨੀ ਅਤੇ ਅਨੰਤ ਅੰਬਾਨੀ ਦੇ ਨਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਨੀਤਾ ਅੰਬਾਨੀ ਜੀਓ ਦੇ ਬੋਰਡ ਵਿੱਚ ਸ਼ਾਮਲ ਨਹੀਂ ਹਨ। ਮੁਕੇਸ਼ ਅੰਬਾਨੀ ਸਮੇਤ ਅੰਬਾਨੀ ਪਰਿਵਾਰ ਦੇ ਚਾਰ ਮੈਂਬਰ ਕੰਪਨੀ ਦੇ ਬੋਰਡ ਵਿੱਚ ਹਨ।
ਇਹ ਹਨ 5 ਇੰਡੀਪੈਂਡੈਂਟ ਡਾਇਰੈਕਟਰ
ਜੀਓ ਪਲੇਟਫਾਰਮਜ਼ ਦੇ ਪੰਜ ਸੁਤੰਤਰ ਡਾਇਰੈਕਟਰਾਂ ਦੇ ਨਾਂ ਇਸ ਤਰ੍ਹਾਂ ਹਨ:
- ਰਮਿੰਦਰ ਸਿੰਘ ਗੁਜਰਾਲ
- ਸ਼ੁਮੀਤ ਬੈਨਰਜੀ
- ਹੈਗਰੇਵ ਖੇਤਾਨ
- ਦਿਨੇਸ਼ ਹਸਮੁਖਰਾਏ ਕਾਨਾਬਾਰ
- ਜੀਆ ਜੈਦੇਵ ਮੋਦੀ
ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਣੀ ਜੀਓ ਪਲੇਟਫਾਰਮਜ਼
ਸ਼ੇਅਰ ਬਾਜ਼ਾਰ ਵਿੱਚ ਜੀਓ ਪਲੇਟਫਾਰਮਜ਼ ਦੀ ਸ਼ਾਨਦਾਰ ਐਂਟਰੀ ਨੇ ਦੇਸ਼ ਦੇ ਸਭ ਤੋਂ ਕੀਮਤੀ ਕਾਰੋਬਾਰੀ ਸਮੂਹਾਂ ਦੀ ਦਰਜਾਬੰਦੀ ਬਦਲ ਦਿੱਤੀ ਹੈ। ਬੁੱਧਵਾਰ ਨੂੰ ਜੀਓ ਦਾ ਸ਼ੇਅਰ 1,358 ਰੁਪਏ ’ਤੇ ਲਿਸਟ ਹੁੰਦਿਆਂ ਹੀ ਰਿਲਾਇੰਸ ਸਮੂਹ ਨੇ ਟਾਟਾ ਸਮੂਹ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ।
ਜੀਓ ਦੀ ਲਿਸਟਿੰਗ ਤੋਂ ਬਾਅਦ ਰਿਲਾਇੰਸ ਸਮੂਹ ਦੀਆਂ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ 28.9 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਦੇ ਮੁਕਾਬਲੇ ਟਾਟਾ ਸਮੂਹ 25.6 ਲੱਖ ਕਰੋੜ ਰੁਪਏ ਨਾਲ ਦੂਜੇ ਅਤੇ ਅਡਾਨੀ ਸਮੂਹ 16.6 ਲੱਖ ਕਰੋੜ ਰੁਪਏ ਨਾਲ ਤੀਜੇ ਸਥਾਨ ’ਤੇ ਰਿਹਾ।