ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਪਹੁੰਚੇਗੀ ਮਨਾਲੀ ਦੀਆਂ ਵਾਦੀਆਂ 'ਚ, ਅਟਲ ਟਨਲ ਤੇ ਲਾਹੌਲ ਦੀਆਂ ਲੋਕੇਸ਼ਨਾਂ ’ਤੇ ਕਰੇਗੀ ਫ਼ਿਲਮ ਦੀ ਸ਼ੂਟਿੰਗ
ਮਨਾਲੀ ਸਮੇਤ ਲਾਹੌਲ-ਸਪੀਤੀ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਲਗਪਗ ਇੱਕ ਹਫ਼ਤੇ ਤੱਕ ਫ਼ਿਲਮ ਦੀ ਸ਼ੂਟਿੰਗ ਚੱਲੇਗੀ। ਫ਼ਿਲਮ ਯੂਨਿਟ ਦੇ ਆਉਣ ਨਾਲ ਮਨਾਲੀ ਤੋਂ ਲੈ ਕੇ ਸਿਸੂ-ਕੋਕਸਰ ਤੱਕ ‘ਲਾਈਟਸ, ਕੈਮਰਾ, ਐਕਸ਼ਨ’ ਦੀਆਂ ਆਵਾਜ਼ਾਂ ਗੂੰਜਣਗੀਆਂ।
Publish Date: Wed, 28 Oct 2026 03:24 PM (IST)
Updated Date: Wed, 28 Oct 2026 03:32 PM (IST)
ਜਸਵੰਤ ਠਾਕੁਰ, ਮਨਾਲੀ : ਬਾਲੀਵੁੱਡ ਦੀ ਇੱਕ ਵੱਡੀ ਫ਼ਿਲਮ ਦੀ ਸ਼ੂਟਿੰਗ ਲਈ ਮਨਾਲੀ ਦੀਆਂ ਖ਼ੂਬਸੂਰਤ ਵਾਦੀਆਂ ਇੱਕ ਵਾਰ ਫਿਰ ਤਿਆਰ ਹਨ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹਿੰਦੀ ਫ਼ਿਲਮ ‘ਲਗ ਜਾ ਗਲੇ’ ਦੀ ਸ਼ੂਟਿੰਗ ਲਈ ਫ਼ਿਲਮ ਯੂਨਿਟ ਮਨਾਲੀ ਪਹੁੰਚ ਰਹੀ ਹੈ। ਫ਼ਿਲਮ ਦੀ ਮੁੱਖ ਅਦਾਕਾਰਾ ਜਾਹਨਵੀ ਕਪੂਰ ਅਤੇ ਅਦਾਕਾਰ ਲਕਸ਼ਯ ਸਮੇਤ ਨਿਰਦੇਸ਼ਕ ਰਾਜ ਮਹਿਤਾ 30 ਅਕਤੂਬਰ ਨੂੰ ਮਨਾਲੀ ਪਹੁੰਚ ਰਹੇ ਹਨ।
ਮਨਾਲੀ ਸਮੇਤ ਲਾਹੌਲ-ਸਪੀਤੀ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਲਗਪਗ ਇੱਕ ਹਫ਼ਤੇ ਤੱਕ ਫ਼ਿਲਮ ਦੀ ਸ਼ੂਟਿੰਗ ਚੱਲੇਗੀ। ਫ਼ਿਲਮ ਯੂਨਿਟ ਦੇ ਆਉਣ ਨਾਲ ਮਨਾਲੀ ਤੋਂ ਲੈ ਕੇ ਸਿਸੂ-ਕੋਕਸਰ ਤੱਕ ‘ਲਾਈਟਸ, ਕੈਮਰਾ, ਐਕਸ਼ਨ’ ਦੀਆਂ ਆਵਾਜ਼ਾਂ ਗੂੰਜਣਗੀਆਂ।
ਅਟਲ ਟਨਲ ਤੇ ਲਾਹੌਲ ਦੀਆਂ ਲੋਕੇਸ਼ਨਾਂ ਦੀ ਚੋਣ ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਕਰ ਰਹੇ ਹਨ। ਫ਼ਿਲਮ ਨਾਲ ਜੁੜੇ ਸਥਾਨਕ ਕੋਆਰਡੀਨੇਟਰ ਅਨਿਲ ਕਾਇਸਥਾ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਇੰਨੀ ਵੱਡੀ ਫ਼ਿਲਮ ਯੂਨਿਟ ਮਨਾਲੀ ਆ ਰਹੀ ਹੈ। ਸ਼ੂਟਿੰਗ ਦੇ ਸ਼ਡਿਊਲ ਵਿੱਚ ਮਨਾਲੀ ਤੋਂ ਇਲਾਵਾ ਅਟਲ ਟਨਲ, ਸਿਸੂ ਅਤੇ ਲਾਹੌਲ ਦੀਆਂ ਕਈ ਲੋਕੇਸ਼ਨਾਂ ਸ਼ਾਮਲ ਹਨ।
ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਉਨ੍ਹਾਂ ਦੱਸਿਆ ਕਿ ਫ਼ਿਲਮ ਯੂਨਿਟ ਦੇ ਆਉਣ ਨਾਲ ਮਨਾਲੀ ਵਿੱਚ ਫ਼ਿਲਮ ਕਾਰੋਬਾਰ ਨਾਲ ਜੁੜੇ ਸਥਾਨਕ ਕਲਾਕਾਰਾਂ, ਹੋਟਲਾਂ, ਟਰਾਂਸਪੋਰਟ ਅਤੇ ਟੈਂਟ ਤੇ ਪ੍ਰੋਡਕਸ਼ਨ ਨਾਲ ਸਬੰਧਤ ਲੋਕਾਂ ਨੂੰ ਵੱਡੇ ਪੱਧਰ ’ਤੇ ਰੁਜ਼ਗਾਰ ਮਿਲੇਗਾ। ਇਸ ਨਾਲ ਆਫ਼-ਸੀਜ਼ਨ ਦੌਰਾਨ ਵੀ ਸੈਰ-ਸਪਾਟੇ ਦੇ ਕਾਰੋਬਾਰ ਨੂੰ ਹੁਲਾਰਾ ਮਿਲੇਗਾ।
ਮਨਾਲੀ ਤੇ ਲਾਹੌਲ ਰਹੇ ਹਨ ਫ਼ਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਜ਼ਿਕਰਯੋਗ ਹੈ ਕਿ ਮਨਾਲੀ ਅਤੇ ਲਾਹੌਲ ਘਾਟੀ ਹਮੇਸ਼ਾ ਤੋਂ ਹੀ ਬਾਲੀਵੁੱਡ ਦੇ ਫ਼ਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਰਹੇ ਹਨ। ਧਰਮਾ ਪ੍ਰੋਡਕਸ਼ਨ ਦੀ ਇਸ ਫ਼ਿਲਮ ਦੀ ਸ਼ੂਟਿੰਗ ਨਾਲ ਇੱਕ ਵਾਰ ਫਿਰ ਘਾਟੀ ਵਿੱਚ ਬਾਲੀਵੁੱਡ ਦੀਆਂ ਰੌਣਕਾਂ ਪਰਤ ਆਉਣਗੀਆਂ।