- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਂਕਿੰਗ ’ਚ 2022 ਤੋਂ ਬਾਅਦ ਤੋਂ ਭਾਰਤੀ ਹਵਾਈ ਫ਼ੌਜ ਨੇ ਪੰਜਵੀਂ ਵਾਰ ਚੀਨ ਦੀ ਹਵਾਈ ਫ਼ੌਜ ਨੂੰ ਵੀ ਪਛਾੜਿਆ ਹੈ। ਖਾਸ ਗੱਲ ਇਹਹੈ ਕਿ ਭਾਰਤ ਹੁਣਤੱਕ ਕੁੱਲ ਛੇ ਵਾਰ ਅਮਰੀਕਾ ਤੇ ਰੂਸ ਦੇ ਬਾਅਦ ਤੀਜੇ ਸਥਾਨ ’ਤੇ ਰਿਹਾ ਹੈ। ਰਿਪੋਰਟ ਮੁਤਾਬਕ, ਭਾਰਤੀ ਹਵਾਈ ਫ਼ੌਜ ਦੇ ਕੋਲ ਲੜਾਕੂ, ਟਰਾਂਸਪੋਰਟ, ਹੈਲੀਕਾਪਟਰ, ਸਿਖਲਾਈ ਤੇ ਵਿਸ਼ੇਸ਼ਮਿਸ਼ਨ ਵਾਲੇ ਜਹਾਜ਼ਾਂ ਦਾ ਸੰਤੁਲਿਤ ਬੇੜਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਪ੍ਰੇਸ਼ਨ ਸਿੰਧੂਰ ’ਚ ਆਪਣੀ ਸਮਰੱਥਾ ਦਾ ਲੋਹਾ ਮਨਵਾਉਣ ਵਾਲੀ ਭਾਰਤੀ ਹਵਾਈ ਫ਼ੌਜ ਨੇ ਵਰਲਡ ਡਾਇਰੈਕਟਰੀ ਆਫ ਮਾਡਰਨ ਮਿਲਟ੍ਰੀ ਏਅਰਕ੍ਰਾਫਟ (ਡਬਲਯੂਡੀਐੱਮਐੱਮਏ) ਦੀ 2026 ਰੈਕਿੰਗ ’ਚ ਲਗਾਤਾਰ ਤੀਜਾ ਸਥਾਨ ਬਣਾਈ ਰੱਖਿਆ ਹੈ। ਡਬਲਯੂਡੀਐੱਮਐੱਮਏ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਹਵਾਈ ਫ਼ੌਜ ਤੋਂ ਉੱਪਰ ਸਿਰਫ਼ ਅਮਰੀਕਾ ਤੇ ਰੂਸ ਦੀਆਂਹੀ ਹਵਾਈ ਫ਼ੌਜਾਂ ਹਨ। ਰੈਂਕਿੰਗ ’ਚ 2022 ਤੋਂ ਬਾਅਦ ਤੋਂ ਭਾਰਤੀ ਹਵਾਈ ਫ਼ੌਜ ਨੇ ਪੰਜਵੀਂ ਵਾਰ ਚੀਨ ਦੀ ਹਵਾਈ ਫ਼ੌਜ ਨੂੰ ਵੀ ਪਛਾੜਿਆ ਹੈ। ਖਾਸ ਗੱਲ ਇਹਹੈ ਕਿ ਭਾਰਤ ਹੁਣਤੱਕ ਕੁੱਲ ਛੇ ਵਾਰ ਅਮਰੀਕਾ ਤੇ ਰੂਸ ਦੇ ਬਾਅਦ ਤੀਜੇ ਸਥਾਨ ’ਤੇ ਰਿਹਾ ਹੈ। ਰਿਪੋਰਟ ਮੁਤਾਬਕ, ਭਾਰਤੀ ਹਵਾਈ ਫ਼ੌਜ ਦੇ ਕੋਲ ਲੜਾਕੂ, ਟਰਾਂਸਪੋਰਟ, ਹੈਲੀਕਾਪਟਰ, ਸਿਖਲਾਈ ਤੇ ਵਿਸ਼ੇਸ਼ਮਿਸ਼ਨ ਵਾਲੇ ਜਹਾਜ਼ਾਂ ਦਾ ਸੰਤੁਲਿਤ ਬੇੜਾ ਹੈ।
ਜ਼ਿਕਰਯੋਗ ਹੈ ਕਿ ਡਬਲਯੂਡੀਐੱਮਐੱਮਏ ਹਰ ਸਾਲ 103 ਦੇਸ਼ਾਂ ਦੀਆਂ 129 ਹਵਾਈ ਫ਼ੌਜਾਂ ਦਾ ਮੁਲਾਂਕਣ ਕਰਦਾ ਹੈ। ਇਸ ’ਚ ਦੁਨੀਆ ਭਰ ਦੇ 48,000 ਤੋਂ ਵੱਧ ਫ਼ੌਜੀ ਜਹਾਜ਼ਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਰੈਂਕਿੰਗ ਸੰਗਠਨ ਦੀ ‘ਟਰੂ ਵੈਲਿਊ ਰੇਟਿੰਗ’ (ਟੀਵੀਆਰ) ਪ੍ਰਣਾਲੀ ’ਤੇ ਆਧਾਰਿਤ ਹੁੰਦੀ ਹੈ। ਇਸ ’ਚ ਸਿਰਫ਼ ਜਹਾਜ਼ਾਂ ਦੀ ਗਿਣਤੀ ਨਹੀਂ, ਬਲਕਿ ਬੇੜੇ ਦੀ ਸੰਰਚਨਾ, ਤਕਨੀਕੀ ਸਮਰੱਥਾ, ਲਾਜਿਸਟਿਕ ਸਪੋਰਟ, ਆਧੁਨਿਕੀਕਰਨ ਤੇ ਕੁੱਲ ਆਪ੍ਰੇਸ਼ਨਲ ਸਮਰੱਥਾ ਨੂੰ ਵੀ ਆਧਾਰ ਬਣਾਇਆ ਜਾਂਦਾ ਹੈ। ਇਸ ’ਚ ਏਅਰ ਫੋਰਸ ਦੇ ਪੂਰੇ ਬੇੜੇ ਦੀ ਵੰਨ ਸੁਵੰਤਨਾ ਤੇ ਉਸ ਦੀ ਆਪ੍ਰੇਸ਼ਨਲ ਸਮਰੱਥਾ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ।
ਹਵਾਈ ਈਧਨ ਭਰਨ ਵਾਲੇ ਜਹਾਜ਼, ਏਅਰ ਬੋਰਡ ਅਲੀ ਵਾਰਨਿੰਗ ਸਿਸਟਮ, ਟਰਾਂਸਪੋਰਟ ਜਹਾਜ਼, ਸਿਖਲਾਈ ਜਹਾਜ਼, ਖੁਫ਼ੀਆ ਜਾਣਕਾਰੀ ਇਕੱਠੀ ਕਰਨ ਵਾਲੇ ਪਲੇਟਫਾਰਮ ਤੇ ਕਲੋਜ ਏਅਰ ਸਪੋਰਟ ਜਹਾਜ਼ ਵਰਗੇ ਵਿਸ਼ੇਸ਼ਪਲੇਟਫਾਰਮ ਵੀ ਰੈਂਕਿਗ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਭਵਿੱਖ ਦੀਆਂ ਖ਼ਰੀਦ ਯੋਜਨਾਵਾਂ ਤੇ ਸਵਦੇਸ਼ੀ ਏਅਰੋਸਪੇਸ ਉਦਯੋਗ ਦੀ ਸਮਰੱਥਾ ਨੂੰ ਵੀ ਮੁਲਾਂਕਣ ’ਚ ਸ਼ਾਮਲ ਕੀਤਾ ਜਾਂਦਾ ਹੈ।
ਡਬਲਯੂਡੀਐੱਮਐੱਮਏ ਦੀਆਂ ਸਿਖਰਲੀਆਂ 10 ਹਵਾਈ ਫ਼ੌਜਾਂ
ਦਰਜਾ ਦੇਸ਼ ਟੀਵੀਆਰ
1. ਅਮਰੀਕਾ - 242.9
2. ਰੂਸ - 114.2
3. ਭਾਰਤ - 69.4
4. ਚੀਨ - 63.8
5. ਜਾਪਾਨ - 58.1
6. ਇਜ਼ਰਾਈਲ - 56.3
7. ਫਰਾਂਸ - 55.3
8. ਯੂਕੇ - 55.3
9. ਦੱਖਣੀ ਕੋਰੀਆ - 53.4
10. ਇਟਲੀ - 51.9
(ਸਰੋਤ- ਡਬਲਯੂਡੀਐੱਮਐੱਮਏ)