- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਤੀ ਸੁਮਿਤ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਘਟਨਾ ਦੇ ਬਾਅਦ ਤੋਂ ਹੀ ਸੁਮਿਤ ਫ਼ਰਾਰ ਹੈ ਅਤੇ ਪੁਲਿਸ ਟੀਮ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਸਦਰ ਅਧੀਨ ਪੈਂਦੇ ਗ੍ਰੀਨ ਫੀਲਡ ਇਲਾਕੇ ’ਚ ਸਬੀਨਾ (41) ਨੇ ਮੰਗਲਵਾਰ ਦੁਪਹਿਰ ਆਪਣੇ ਘਰ ’ਚ ਪਤੀ ਦੀ ਲਾਇਸੈਂਸੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਦੋਸ਼ ਹੈ ਕਿ ਪਤੀ ਸੁਮਿਤ ਅਕਸਰ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਸੀ। ਗੁਆਂਢੀਆਂ ਤੇ ਰਿਸ਼ਤੇਦਾਰਾਂ ਨੇ ਘਰ ’ਚ ਪਹੁੰਚ ਕੇ ਸਬੀਨਾ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਤੀ ਸੁਮਿਤ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਘਟਨਾ ਦੇ ਬਾਅਦ ਤੋਂ ਹੀ ਸੁਮਿਤ ਫ਼ਰਾਰ ਹੈ ਅਤੇ ਪੁਲਿਸ ਟੀਮ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।ਗ੍ਰੀਨ ਫੀਲਡ ਵਾਸੀ ਵਿਸ਼ਾਲ ਨੇ ਪੁਲਿਸ ਨੂੰ ਦੱਸਿਆ ਕਿ 23-24 ਸਾਲ ਪਹਿਲਾਂ ਉਨ੍ਹਾਂ ਦੀ ਭੈਣ ਸਬੀਨਾ ਦਾ ਵਿਆਹ ਸੁਮਿਤ ਨਾਲ ਕੀਤਾ ਗਿਆ ਸੀ। ਸੁਮਿਤ ਦਾ ਗਹਿਣਿਆਂ ਦਾ ਕਾਰੋਬਾਰ ਹੈ। ਦੋਵਾਂ ਦੇ ਦੋ ਪੁੱਤਰ ਹਨ ਅਤੇ ਉਹ ਵਿਦੇਸ਼ ’ਚ ਹਨ। ਸਬੀਨਾ ਅਕਸਰ ਘਰ ’ਚ ਗੱਲ ਕਰਦੀ ਸੀ ਕਿ ਉਹ ਪਤੀ ਤੋਂ ਕਾਫੀ ਪਰੇਸ਼ਾਨ ਹੈ ਅਤੇ ਉਹ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਉਸ ਨਾਲ ਕੁੱਟਮਾਰ ਕਰਦਾ ਹੈ। ਪਰਿਵਾਰ ਦੇ ਮੈਂਬਰਾਂ ਨੇ ਸੁਮਿਤ ਨੂੰ ਕਈ ਵਾਰ ਸਮਝਾਇਆ ਸੀ ਕਿ ਉਹ ਘਰ ’ਚ ਪਤਨੀ ਨਾਲ ਕੁੱਟਮਾਰ ਨਾ ਕਰਿਆ ਕਰੇ। ਪਰ ਸੁਮਿਤ ਦੀ ਸ਼ਰਾਬ ਪੀਣ ਤੇ ਕੁੱਟਮਾਰ ਕਰਨ ਦੀ ਲਤ ਤੋਂ ਸਬੀਨਾ ਕਾਫੀ ਪਰੇਸ਼ਾਨ ਹੋ ਚੁੱਕੀ ਸੀ। ਚਾਰ ਪੰਜ ਸਾਲ ਪਹਿਲਾਂ ਸੁਮਿਤ ਨੇ ਲਾਇਸੈਂਸੀ ਪਿਸਤੌਲ ਵੀ ਲਿਆ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਦਿਨਾਂ ਤੋਂ ਸੁਮਿਤ ਵੱਲੋਂ ਸਬੀਨਾ ਨੂੰ ਤੰਗ ਕਰਨ ਦੇ ਨਾਲ-ਨਾਲ ਕੁੱਟਮਾਰ ਕਰਨਾ ਫਿਰ ਵੱਧ ਗਿਆ ਸੀ। ਸੋਮਵਾਰ ਰਾਤ ਵੀ ਦੋਵਾਂ ’ਚ ਵਿਵਾਦ ਹੋਇਆ ਸੀ। ਮੰਗਲਵਾਰ ਦੁਪਹਿਰ ਸਬੀਨਾ ਨੇ ਪਤੀ ਦੀ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਸੀਪੀ ਹਰਮਨਬੀਰ ਸਿੰਘ ਗਿੱਲ ਤੋਂ ਇਨਸਾਫ਼ ਦੀ ਗੁਹਾਰ ਲਗਾ ਕੇ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।