- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਮਰਵਾਹਾ ਅਤੇ ਚੈਂਬਰ ਦੇ ਹੋਰ ਪਤਵੰਤੇ ਆਗੂਆਂ ਨੇ ਆਸ ਪ੍ਰਗਟਾਈ ਕਿ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਫੇਰੀ ਸਦਕਾ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਆਪਸੀ ਮਿੱਤਰਤਾ ਤੇ ਸਦਭਾਵਨਾ ਭਰੇ ਰਿਸ਼ਤੇ ਹੋਰ ਗੂੜ੍ਹੇ ਹੋਣਗੇ ਜਿਸ ਸਦਕਾ ਆਪਸੀ ਵਪਾਰ ਅਤੇ ਕਾਰੋਬਾਰ ਦੇ ਹੋਰ ਪ੍ਰਫੁੱਲਿਤ ਹੋਣ ਦੀ ਸੰਭਾਵਨਾ ਵਧ ਗਈ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਿਸ਼ਵ ਸਿੱਖ ਚੈਂਬਰ ਆਫ ਕਾਮਰਸ ਦੇ ਆਸਟ੍ਰੇਲੀਆ ਮੈਲਬੌਰਨ ਚੈਪਟਰ ਦੇ ਚੇਅਰਮੈਨ ਹਰਪ੍ਰੀਤ ਸਿੰਘ ਮਰਵਾਹਾ ਅਤੇ ਸਾਥੀਆਂ ਵੱਲੋਂ ਮੈਲਬੌਰਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਰਵਾਹਾ ਅਤੇ ਚੈਂਬਰ ਦੇ ਹੋਰ ਪਤਵੰਤੇ ਆਗੂਆਂ ਨੇ ਆਸ ਪ੍ਰਗਟਾਈ ਕਿ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਫੇਰੀ ਸਦਕਾ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਆਪਸੀ ਮਿੱਤਰਤਾ ਤੇ ਸਦਭਾਵਨਾ ਭਰੇ ਰਿਸ਼ਤੇ ਹੋਰ ਗੂੜ੍ਹੇ ਹੋਣਗੇ ਜਿਸ ਸਦਕਾ ਆਪਸੀ ਵਪਾਰ ਅਤੇ ਕਾਰੋਬਾਰ ਦੇ ਹੋਰ ਪ੍ਰਫੁੱਲਿਤ ਹੋਣ ਦੀ ਸੰਭਾਵਨਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਵਿਸ਼ਵ ਸਿੱਖ ਚੈਂਬਰ ਆਫ ਕਾਮਰਸ ਆਸਟ੍ਰੇਲੀਆ ਮੈਲਬੌਰਨ ਚੈਪਟਰ ਦੇ ਧੰਨਵਾਦੀ ਹਨ।