- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਤੀ ਇੰਟਰਪ੍ਰਾਈਜ਼ ਦੇ ਮਾਲਕ ਹਰੀਸ਼ ਸਿੰਗਲਾ (ਡੱਬੂ) ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਪਿਛਲੇ ਕਰੀਬ 40 ਸਾਲਾਂ ਤੋਂ ਪੰਜਾਬ ਸਰਕਾਰ ਦੀਆਂ ਲਾਟਰੀਆਂ ਦੇ ਹੋਲਸੇਲ ਕਾਰੋਬਾਰ ਨਾਲ ਜੁੜੀ ਹੋਈ ਹੈ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੇ ਸਟਾਕ ਵਿੱਚੋਂ ਵੱਡੇ ਇਨਾਮ ਨਿਕਲਦੇ ਰਹੇ ਹਨ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਦੀ ਮਸ਼ਹੂਰ ਲਾਟਰੀ ਫਰਮ ਭਗਵਤੀ ਇੰਟਰਪ੍ਰਾਈਜ਼ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਹਾਲ ਹੀ ਵਿੱਚ 10 ਕਰੋੜ ਰੁਪਏ ਦੀ ਪਹਿਲੀ ਇਨਾਮੀ ਪੰਜਾਬ ਸਟੇਟ ਲੋਹੜੀ-ਮਕਰ ਸੰਕ੍ਰਾਂਤੀ ਬੰਪਰ ਲਾਟਰੀ ਦਾ ਟਿਕਟ ਵੇਚਣ ਤੋਂ ਬਾਅਦ ਹੁਣ ਫਰਮ ਵੱਲੋਂ ਵੇਚੀ ਗਈ ਪੰਜਾਬ ਸਟੇਟ ਡੀਅਰ-200 ਮੰਥਲੀ ਲਾਟਰੀ ਦਾ ਪਹਿਲਾ ਇਨਾਮ ਵੀ ਨਿਕਲਿਆ ਹੈ। ਇਸ ਵਾਰ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੇ 1 ਕਰੋੜ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਕਰੋੜਪਤੀ ਬਣਨ ਦਾ ਮਾਣ ਹਾਸਲ ਕੀਤਾ ਹੈ। ਇਹ ਇਨਾਮ 4 ਜੁਲਾਈ 2026 ਨੂੰ ਕੱਢੇ ਗਏ ਡਰਾਅ ਨੰਬਰ-34 ਵਿੱਚ ਨਿਕਲਿਆ।
ਭਗਵਤੀ ਇੰਟਰਪ੍ਰਾਈਜ਼ ਦੇ ਮਾਲਕ ਹਰੀਸ਼ ਸਿੰਗਲਾ (ਡੱਬੂ) ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਪਿਛਲੇ ਕਰੀਬ 40 ਸਾਲਾਂ ਤੋਂ ਪੰਜਾਬ ਸਰਕਾਰ ਦੀਆਂ ਲਾਟਰੀਆਂ ਦੇ ਹੋਲਸੇਲ ਕਾਰੋਬਾਰ ਨਾਲ ਜੁੜੀ ਹੋਈ ਹੈ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੇ ਸਟਾਕ ਵਿੱਚੋਂ ਵੱਡੇ ਇਨਾਮ ਨਿਕਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਵੱਲੋਂ ਖਰੀਦੇ ਗਏ ਪੰਜਾਬ ਸਟੇਟ ਡੀਅਰ-200 ਮੰਥਲੀ ਲਾਟਰੀ ਦੇ ਟਿਕਟ ਨੇ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ, ਜਿਸ ਨਾਲ ਜੇਤੂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰੀਸ਼ ਸਿੰਗਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਦੀ ਫਰਮ ਵੱਲੋਂ ਵੇਚੀ ਗਈ ਪੰਜਾਬ ਸਟੇਟ ਲੋਹੜੀ-ਮਕਰ ਸੰਕ੍ਰਾਂਤੀ ਬੰਪਰ ਲਾਟਰੀ ਦਾ 10 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਸੀ। ਹੁਣ ਇੱਕ ਵਾਰ ਫਿਰ ਉਨ੍ਹਾਂ ਦੇ ਸਟਾਕ ਵਿੱਚੋਂ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲਣ ਨਾਲ ਫਰਮ ਦੀ ਭਰੋਸੇਯੋਗਤਾ ਅਤੇ ਖੁਸ਼ਕਿਸਮਤੀ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਜੇਤੂ ਸਰਬਜੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਇਨਾਮ ਨਾ ਸਿਰਫ਼ ਜੇਤੂ ਦੇ ਪਰਿਵਾਰ ਲਈ ਖੁਸ਼ੀ ਦਾ ਮੌਕਾ ਹੈ, ਸਗੋਂ ਭਗਵਤੀ ਇੰਟਰਪ੍ਰਾਈਜ਼ ਲਈ ਵੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਟਾਕ ਵਿੱਚੋਂ ਲਗਾਤਾਰ ਵੱਡੇ ਇਨਾਮੀ ਟਿਕਟ ਨਿਕਲ ਰਹੇ ਹਨ।