- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਜੀਪੀ ਨੇ ਦੱਸਿਆ ਕਿ ਪੰਜਾਬ ਗ੍ਰੀਵੈਂਸ ਡਿਸਪੋਜ਼ਲ (ਪੀਜੀਡੀ) ਪੋਰਟਲ ਰਾਹੀਂ 1 ਜਨਵਰੀ 2023 ਤੋਂ 30 ਜੂਨ 2026 ਤੱਕ ਮਹਿਲਾਵਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀਆਂ 1,33,152 ਸ਼ਿਕਾਇਤਾਂ ਮਿਲੀਆਂ। ਇਨ੍ਹਾਂ ਵਿੱਚੋਂ 99,692 ਸ਼ਿਕਾਇਤਾਂ, ਜੋ ਕੁੱਲ ਦਾ 74.8 ਫ਼ੀਸਦੀ ਬਣਦੀਆਂ ਹਨ, ਪੰਜਾਬ ਪੁਲਿਸ ਮਹਿਲਾ ਮਿੱਤਰਾਂ ਵੱਲੋਂ ਨਿਪਟਾਈਆਂ ਗਈਆਂ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਸੂਬੇ ਭਰ ਵਿੱਚ ਸਥਾਪਤ ਮਹਿਲਾ ਹੈਲਪ ਡੈਸਕਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ ਕੁੱਲ 2,31,677 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਪੰਜਾਬ ਪੁਲਿਸ ਨੇ ਸਾਰੇ 424 ਪੁਲਿਸ ਥਾਣਿਆਂ, ਜਿਨ੍ਹਾਂ ਵਿੱਚ 39 ਵਿਸ਼ੇਸ਼ ਉਦੇਸ਼ਾਂ ਵਾਲੇ ਪੁਲਿਸ ਥਾਣੇ ਵੀ ਸ਼ਾਮਲ ਹਨ, ਵਿੱਚ ਮਹਿਲਾ ਹੈਲਪ ਡੈਸਕਾਂ ਸਥਾਪਤ ਕੀਤੀਆਂ ਹਨ।
ਡੀਜੀਪੀ ਨੇ ਦੱਸਿਆ ਕਿ ਪੰਜਾਬ ਗ੍ਰੀਵੈਂਸ ਡਿਸਪੋਜ਼ਲ (ਪੀਜੀਡੀ) ਪੋਰਟਲ ਰਾਹੀਂ 1 ਜਨਵਰੀ 2023 ਤੋਂ 30 ਜੂਨ 2026 ਤੱਕ ਮਹਿਲਾਵਾਂ ਅਤੇ ਬੱਚਿਆਂ ਨਾਲ ਸਬੰਧਤ ਅਪਰਾਧਾਂ ਦੀਆਂ 1,33,152 ਸ਼ਿਕਾਇਤਾਂ ਮਿਲੀਆਂ। ਇਨ੍ਹਾਂ ਵਿੱਚੋਂ 99,692 ਸ਼ਿਕਾਇਤਾਂ, ਜੋ ਕੁੱਲ ਦਾ 74.8 ਫ਼ੀਸਦੀ ਬਣਦੀਆਂ ਹਨ, ਪੰਜਾਬ ਪੁਲਿਸ ਮਹਿਲਾ ਮਿੱਤਰਾਂ ਵੱਲੋਂ ਨਿਪਟਾਈਆਂ ਗਈਆਂ।
ਮਹਿਲਾਵਾਂ ਲਈ ਪੁਲਿਸ ਥਾਣੇ ਹੋਏ ਹੋਰ ਸੁਰੱਖਿਅਤ
ਯਾਦਵ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਮਹਿਲਾਵਾਂ ਤੱਕ ਪੁਲਿਸ ਸੇਵਾਵਾਂ ਦੀ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਇਸ ਨਾਲ ਜੈਂਡਰ ਸੰਵੇਦਨਸ਼ੀਲ ਪੁਲਿਸਿੰਗ ਨੂੰ ਮਜ਼ਬੂਤੀ ਮਿਲੀ ਹੈ, ਲੋਕਾਂ ਦਾ ਵਿਸ਼ਵਾਸ ਵਧਿਆ ਹੈ ਅਤੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਸਮੇਂ ਸਿਰ ਦਖ਼ਲ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਿਲਾ ਹੈਲਪ ਡੈਸਕਾਂ ਨੇ ਪੁਲਿਸ ਥਾਣਿਆਂ ਨੂੰ ਮਹਿਲਾਵਾਂ ਲਈ ਹੋਰ ਸੁਰੱਖਿਅਤ ਅਤੇ ਪਹੁੰਚਯੋਗ ਬਣਾਇਆ ਹੈ।
848 ਮਹਿਲਾ ਮਿੱਤਰ ਤਾਇਨਾਤ, 10 ਮਹਿਲਾ ਥਾਣੇ ਕਾਰਜਸ਼ੀਲ
ਡੀਜੀਪੀ ਨੇ ਦੱਸਿਆ ਕਿ ਸੂਬੇ ਦੇ 424 ਪੁਲਿਸ ਥਾਣਿਆਂ ਵਿੱਚ 848 ਪੰਜਾਬ ਪੁਲਿਸ ਮਹਿਲਾ ਮਿੱਤਰ ਤਾਇਨਾਤ ਕੀਤੀਆਂ ਗਈਆਂ ਹਨ। ਸ਼ਿਕਾਇਤਾਂ ਦਰਜ ਕਰਵਾਉਣ ਲਈ ਸੁਖਾਵਾਂ ਅਤੇ ਪੀੜਤ-ਕੇਂਦਰਿਤ ਮਾਹੌਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਪੁਲਿਸ ਨੇ 2021 ਵਿੱਚ 'ਪੰਜਾਬ ਪੁਲਿਸ ਮਹਿਲਾ ਮਿੱਤਰ' ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਸੂਬੇ ਵਿੱਚ 10 ਮਹਿਲਾ ਪੁਲਿਸ ਥਾਣੇ ਅਤੇ 15 ਮਹਿਲਾ ਸਹਾਇਤਾ ਕੇਂਦਰ ਵੀ ਚੱਲ ਰਹੇ ਹਨ, ਜਿੱਥੇ ਸਿਖਲਾਈ ਪ੍ਰਾਪਤ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਕਾਊਂਸਲਿੰਗ, ਕਾਨੂੰਨੀ ਸੇਧ ਅਤੇ ਹੋਰ ਲੋੜੀਂਦੀ ਸਹਾਇਤਾ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।