- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਐਡਵਾਂਸਡ ਡਾਟਾ ਐਨਾਲਿਟਿਕਸ ਕੇਂਦਰ ਦਾ ਉਦਘਾਟਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਆਪਣੇ ਖੋਜ ਸੈੱਲ ਅਧੀਨ ਸੈਂਟਰ ਫ਼ਾਰ ਐਡਵਾਂਸਡ ਡਾਟਾ ਐਨਾਲਿਟਿਕਸ (ਸੀਏਡੀਏ) ਦਾ ਉਦਘਾਟਨ ਕੀਤਾ। ਕੇਂਦਰ ਦਾ ਰਸਮੀ ਉਦਘਾਟਨ ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਨੇ ਕੀਤਾ। ਇਸ ਮੌਕੇ ਖੋਜ ਤੇ ਵਿਕਾਸ ਦੇ ਪ੍ਰੋ-ਕੁਲਪਤੀ ਪ੍ਰੋ. ਡਾ. ਗੁਰਦੀਪ ਸਿੰਘ ਬੱਤਰਾ ਵੀ ਹਾਜ਼ਰ ਸਨ। ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਵੀ ਇਸ ਕੇਂਦਰ ਦੀ ਸ਼ੁਰੂਆਤ ਨੂੰ ਖੋਜ ਅਤੇ ਉੱਨਤ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਦੱਸਿਆ। ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਡਾਟਾ-ਅਧਾਰਿਤ ਖੋਜ ਵਿਸ਼ਵ ਪੱਧਰ ’ਤੇ ਅਕਾਦਮਿਕ ਪ੍ਰਕਾਸ਼ਨਾਂ ਦੀ ਨੀਂਹ ਹੈ। ਪ੍ਰੋ. ਡਾ. ਗੁਰਦੀਪ ਸਿੰਘ ਬੱਤਰਾ ਨੇ ਦੱਸਿਆ ਕਿ ਇਹ ਕੇਂਦਰ ਪੀਐਚਡੀ ਖੋਜਾਰਥੀਆਂ, ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡਾਟਾ ਵਿਸ਼ਲੇਸ਼ਣ, ਖੋਜ ਦੀ ਰੂਪਰੇਖਾ ਅਤੇ ਪਾਈਥਨ ਵਰਗੇ ਉੱਨਤ ਵਿਸ਼ਲੇਸ਼ਣਾਤਮਕ ਸਾਧਨਾਂ ਦੀ ਵਰਤੋਂ ਲਈ ਮਾਹਿਰ ਮਾਰਗਦਰਸ਼ਨ ਦੇਵੇਗਾ। ਸਮਾਰੋਹ ਦੌਰਾਨ ਖੋਜ ਤੇ ਵਿਕਾਸ ਸੈੱਲ ਦੇ ਡੀਨ ਡਾ. ਅਜੈ ਬੱਤਾ, ਡਾਇਰੈਕਟਰ ਡਾ. ਨਵੀਨ ਠਾਕੁਰ, ਸਹਾਇਕ ਡੀਨ ਡਾ. ਜੀਪੀਐਸ ਬਖ਼ਸ਼ੀ, ਪ੍ਰੀਖਿਆ ਨਿਯੰਤਰਕ ਡਾ. ਪਰਵੀਨ ਕੁਮਾਰ, ਡਾ. ਐਚਕੇ ਸਿੱਧੂ, ਡਾ. ਪ੍ਰਿਸ਼ੀਆਸ ਸ਼ਿਓਰਾਣ, ਨਰੇਸ਼ ਕੁਮਾਰ ਅਤੇ ਅਵਤਾਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਕਾਰੀ ਹਾਜ਼ਰ ਸਨ। ਹਾਜ਼ਰ ਸ਼ਖਸੀਅਤਾਂ ਨੇ ਉਮੀਦ ਜਤਾਈ ਕਿ ਇਹ ਕੇਂਦਰ ਯੂਨੀਵਰਸਿਟੀ ’ਚ ਉੱਚ ਗੁਣਵੱਤਾ ਵਾਲੀ ਖੋਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ।