ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਸਟਰੋਕ ਤੋਂ ਬਚਣਾ ਸੰਭਵ : ਡਾ. ਬੇਦੀ
ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਸਟਰੋਕ ਤੋਂ ਬਚਣਾ ਸੰਭਵ : ਡਾ. ਬੇਦੀ
Publish Date: Thu, 29 Oct 2026 05:41 PM (IST)
Updated Date: Thu, 29 Oct 2026 05:43 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਹਸਪਤਾਲ ਵਿਖੇ ਵਿਸ਼ਵ ਸਟਰੋਕ ਦਿਵਸ ਮਨਾਇਆ ਗਿਆ। ਡਾ. ਬੇਦੀ ਨੇ ਦੱਸਿਆ ਕਿ ਇਸ ਦਿਵਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਸਟਰੋਕ ਦੀ ਰੋਕਥਾਮ ਅਤੇ ਉਪਾਵਾਂ ਬਾਰੇ ਜਾਗਰੂਕ ਕਰਨਾ ਹੈ। ਦਿਮਾਗ ਨੂੰ ਖ਼ੂਨ ਦੀ ਸਪਲਾਈ ’ਚ ਰੁਕਾਵਟ ਪੈਣ ਕਾਰਨ ਹੋਣ ਵਾਲਾ ਸਟਰੋਕ ਇੱਕ ਗੰਭੀਰ ਐਮਰਜੈਂਸੀ ਸਥਿਤੀ ਹੈ, ਜਿਸ ਦਾ ਤੁਰੰਤ ਇਲਾਜ ਬੇਹੱਦ ਜ਼ਰੂਰੀ ਹੁੰਦਾ ਹੈ। ਇਹ ਦਿਵਿਆਂਗਤਾ ਦਾ ਵੱਡਾ ਕਾਰਨ ਬਣਦਾ ਹੈ, ਪਰ ਜਾਗਰੂਕਤਾ, ਸਾਵਧਾਨੀਆਂ ਅਤੇ ਸਿਹਤਮੰਦ ਜੀਵਨ ਸ਼ੈਲੀ ਰਾਹੀਂ ਇਸ ਤੋਂ ਬਚਿਆ ਜਾ ਸਕਦਾ ਹੈ। ਹੱਡੀਆਂ ਦੇ ਮਾਹਰ ਡਾ. ਅਮਰਿੰਦਰ ਪਾਲ ਸਿੰਘ ਨੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਮਾੜੀ ਖ਼ੁਰਾਕ, ਸਿਗਰਟਨੋਸ਼ੀ, ਤਣਾਅ, ਪ੍ਰਦੂਸ਼ਣ ਅਤੇ ਵੱਧ ਨਮਕ, ਮਿੱਠੇ ਤੇ ਫੈਟ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ, ਸ਼ੂਗਰ ਅਤੇ ਨੀਂਦ ਵਿਕਾਰ ਦਾ ਸਮੇਂ ਸਿਰ ਇਲਾਜ ਕਰਵਾਉਣਾ ਲਾਜ਼ਮੀ ਹੈ। ਰੋਜ਼ਾਨਾ ਸੈਰ, ਕਸਰਤ ਅਤੇ ਸੰਤੁਲਿਤ ਭੋਜਨ ਅਪਣਾ ਕੇ ਇਸ ਬਿਮਾਰੀ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਮੌਜੂਦ ਸਨ।