ਖ਼ੌਫ਼ਨਾਕ ਵਾਰਦਾਤ: ਬੱਸ ਦੀ ਉਡੀਕ ਕਰ ਰਹੇ ਦੋ ਮਜ਼ਦੂਰਾਂ 'ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ, ਇੱਕ ਦੀ ਮੌਤ
ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਕੋਟਲਾ ਬੱਸ ਸਟੋਪ ’ਤੇ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਸਬੰਧੀ ਆਸ ਪਾਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਚੱਲਦਾ ਹੈ ਕਿ ਬਸਤੀਆਂ ਤੋਂ ਕਾਲਾ ਸੰਘਿਆਂ ਨੂੰ ਜਾਂਦਾ ਰੋਡ ਅਤੇ ਪਿੰਡ ਕੋਟਲਾ ਦੇ ਬੱਸ ਸਟੋਪ ’ਤੇ ਅੱਜ ਸਵੇਰੇ ਦੋ ਪ੍ਰਵਾਸੀ ਮਜ਼ਦੂਰ ਬੱਸ ਦੀ ਉਡੀਕ ਕਰ ਰਹੇ ਸਨ।
Publish Date: Sat, 11 Jul 2026 04:20 PM (IST)
Updated Date: Sat, 11 Jul 2026 04:25 PM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ। ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਕੋਟਲਾ ਬੱਸ ਸਟੋਪ ’ਤੇ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਸਬੰਧੀ ਆਸ ਪਾਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਚੱਲਦਾ ਹੈ ਕਿ ਬਸਤੀਆਂ ਤੋਂ ਕਾਲਾ ਸੰਘਿਆਂ ਨੂੰ ਜਾਂਦਾ ਰੋਡ ਅਤੇ ਪਿੰਡ ਕੋਟਲਾ ਦੇ ਬੱਸ ਸਟੋਪ ’ਤੇ ਅੱਜ ਸਵੇਰੇ ਦੋ ਪ੍ਰਵਾਸੀ ਮਜ਼ਦੂਰ ਬੱਸ ਦੀ ਉਡੀਕ ਕਰ ਰਹੇ ਸਨ।
ਲੋਕਾਂ ਦੇ ਦੱਸਣ ਮੁਤਾਬਕ ਦੋ ਲੁਟੇਰਿਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਨ੍ਹਾਂ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਲੱਤ ’ਤੇ ਤੇਜ਼ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਦੌਰਾਨ ਖੂਨ ਜ਼ਿਆਦਾ ਨਿਕਲਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੁਨੀਲ ਸ਼ਰਮਾ ਵਜੋਂ ਦੱਸੀ ਜਾ ਰਹੀ ਹੈ ਅਤੇ ਦੂਜਾ ਮਜ਼ਦੂਰ ਹਮਲੇ ਦੌਰਾਨ ਮੌਕੇ ਤੋਂ ਭੱਜ ਚੁੱਕਾ ਸੀ। ਮਿਲੀ ਜਾਣਕਾਰੀ ਅਨੁਸਾਰ ਮੌਕੇ ’ਤੇ ਪਹੁੰਚ ਕੇ ਥਾਣਾ ਲਾਂਬੜਾ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਜਲੰਧਰ ਰੱਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।