- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਿੰਦਰ ਖੁੱਲਰ ਮੈਮੋਰੀਅਲ ਗੀਤਾ ਮੰਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਈ ਗਈ ਮਹਿੰਦੀ ਪ੍ਰਤੀਯੋਗਿਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਵਿੰਦਰ ਖੁੱਲਰ ਮੈਮੋਰੀਅਲ ਗੀਤਾ ਮੰਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਧਾਨ ਵਿਜੇ ਕੁਮਾਰ ਖੁੱਲਰ ਦੀ ਪ੍ਰਧਾਨਗੀ ਹੇਠ ਕਰਵਾਚੌਥ ਦੇ ਤਿਉਹਾਰ ਦੇ ਮੱਦੇਨਜ਼ਰ ਮਹਿੰਦੀ ਮੁਕਾਬਲੇਬਾਜ਼ੀ ਕਰਵਾਈ ਗਈ। ਇਸ ਮੁਕਾਬਲੇ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ ਅਤੇ ਆਪਣੀ ਰਚਨਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇਬਾਜ਼ੀ ਦੌਰਾਨ ਵਿਦਿਆਰਥਣਾਂ ਨੇ ਪ੍ਰਵੀਨ ਖੁੱਲਰ, ਸਕੂਲ ਦੀ ਪ੍ਰਿੰਸੀਪਲ ਵਰਿੰਦਰਜੀਤ ਕੌਰ ਹੁੰਦਲ ਅਤੇ ਹੋਰ ਅਧਿਆਪਕਾਵਾਂ ਦੇ ਹੱਥਾਂ ’ਤੇ ਸੁੰਦਰ ਅਤੇ ਆਕਰਸ਼ਕ ਮਹਿੰਦੀ ਦੇ ਡਿਜ਼ਾਈਨ ਬਣਾਏ। ਵਿਦਿਆਰਥਣਾਂ ਦੀ ਕਲਾਤਮਕ ਪ੍ਰਤਿਭਾ ਅਤੇ ਉਤਸ਼ਾਹ ਨੇ ਸਕੂਲ ਦੇ ਮਾਹੌਲ ਨੂੰ ਤਿਉਹਾਰੀ ਰੰਗ ਵਿੱਚ ਰੰਗ ਦਿੱਤਾ।
ਮੁਕਾਬਲੇ ਦੌਰਾਨ ਵਿਦਿਆਰਥਣਾਂ ਦਾ ਹੌਸਲਾ ਵਧਾਇਆ ਗਿਆ ਅਤੇ ਉਨ੍ਹਾਂ ਵੱਲੋਂ ਬਣਾਏ ਗਏ ਮਹਿੰਦੀ ਦੇ ਡਿਜ਼ਾਈਨਾਂ ਦਾ ਮੁਲਾਂਕਣ ਸੁੰਦਰਤਾ, ਰਚਨਾਤਮਕਤਾ ਅਤੇ ਸਫ਼ਾਈ ਦੇ ਆਧਾਰ ’ਤੇ ਕੀਤਾ ਗਿਆ। ਮੁਕਾਬਲੇ ਦੇ ਅਖੀਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਵਿਸ਼ਾਖਾ ਨੇ ਪਹਿਲਾ, ਮਾਹੀ ਨੇ ਦੂਜਾ ਅਤੇ ਸਵਾਤੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਵਿਜੇ ਕੁਮਾਰ ਖੁੱਲਰ, ਉਪ ਪ੍ਰਧਾਨ ਐੱਮਐੱਲ, ਚੇਅਰਪਰਸਨ ਸਰਿਤਾ ਖੁੱਲਰ, ਡਾਇਰੈਕਟਰ ਅਬਕਾਰ ਸਿੰਘ ਅਤੇ ਪ੍ਰਿੰਸੀਪਲ ਵਰਿੰਦਰਜੀਤ ਕੌਰ ਹੁੰਦਲ ਨੇ ਜੇਤੂ ਵਿਦਿਆਰਥਣਾਂ ਸਮੇਤ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿਦਿਆਰਥੀਆਂ ਦੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਕਲਾਤਮਕ ਹੁਨਰ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਜੀਵਨਲਤਾ, ਕਮਲਦੀਪ ਕੌਰ, ਪੂਨਮ, ਰੋਹਿਣੀ, ਬਲਪ੍ਰੀਤ ਕੌਰ, ਰੇਖਾ ਅਤੇ ਸ਼ਿਖਾ ਵੀ ਮੌਜੂਦ ਸਨ।