ਪੁਲਿਸ ਡੀਏਵੀ ਪਬਲਿਕ ਸਕੂਲ ਨੇ ਮਨਾਇਆ ਪੁਲਿਸ ਸ਼ਹੀਦੀ ਦਿਵਸ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਵਿਖੇ ਪੁਲਿਸ ਸ਼ਹੀਦੀ ਦਿਵਸ ਮਨਾਇਆ
Publish Date: Wed, 28 Oct 2026 07:24 PM (IST)
Updated Date: Wed, 28 Oct 2026 07:25 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਜਲੰਧਰ ਵਿਖੇ ਪੁਲਿਸ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਦੇਸ਼ ਦੀ ਸੁਰੱਖਿਆ ਅਤੇ ਲੋਕਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਾਰਥਨਾ ਸਭਾ ਵਿੱਚ ਮਨਸਵੀ ਸਦਨ ਅਤੇ ਮਿਡਲ ਸੈਕਟਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਸਬ ਇੰਸਪੈਕਟਰ ਸੰਦੀਪ ਕੁਮਾਰ, ਡਰਿੱਲ ਇੰਸਟਰਕਟਰ ਅਤੇ ਏਐੱਸਆਈ ਰਵਿੰਦਰ ਕੁਮਾਰ, ਰੀਡਰ ਟੂ ਡੀਐੱਸਪੀ ਟ੍ਰੇਨਿੰਗ ਅਤੇ ਆਊਟਡੋਰ ਟ੍ਰੇਨਿੰਗ ਇੰਸਟਰਕਟਰ ਵੱਲੋਂ ਦੀਪ ਜਗਾ ਕੇ ਕੀਤਾ ਗਿਆ। ਇਸ ਮੌਕੇ ਸੁਪਰਵਾਈਜ਼ਰ ਰਾਜ ਕੁਮਾਰ, ਅਮਿਤਾ ਰਾਠੌਰ, ਸੋਨੀਆ ਕੁਕਰੇਜਾ, ਅਧਿਆਪਕ ਦਵਿੰਦਰ ਸਿੰਘ, ਨੀਤੂ ਗੁਪਤਾ, ਸੁਰੁਚੀ ਸ਼ਰਮਾ ਅਤੇ ਡਾ. ਮਨੋਜ ਦੱਤਾ ਵੀ ਹਾਜ਼ਰ ਸਨ। ਸਮਾਗਮ ਦੌਰਾਨ ਸਕੂਲ ਦੇ ਸੰਗੀਤ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਗੀਤ ‘ਅਮਰ ਸ਼ਹੀਦ ਜਵਾਨ ਪੁਲਿਸ ਪੰਜਾਬ ਦੇ’ ਵਿਨੈ ਕੁਮਾਰ, ਭਾਵਿਕ, ਆਸ਼ੀਸ਼, ਸਾਕੇਤ, ਅਟਲ ਅਤੇ ਪ੍ਰਭਗੁਣ ਵੱਲੋਂ ਪੇਸ਼ ਕੀਤਾ ਗਿਆ। ਵਿਦਿਆਰਥੀ ਨਵਕੀਰਤ ਨੇ ਆਪਣੀ ਪੰਜਾਬੀ ਕਵਿਤਾ ‘ਸ਼ੇਰ ਬਾਂਕਿਓ’ ਰਾਹੀਂ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਅੰਗਰੇਜ਼ੀ ਲਘੂ ਨਾਟਿਕਾ ਰਾਹੀਂ ਸਮਾਜ ਵਿੱਚ ਪੁਲਿਸ ਕਰਮੀਆਂ ਦੀ ਅਹਿਮ ਭੂਮਿਕਾ ਨੂੰ ਦਰਸਾਇਆ। ਦੇਸ਼ ਦੇ ਖਾਕੀ ਵਰਦੀਧਾਰੀ ਸੂਰਮਿਆਂ ਦੇ ਹੌਸਲੇ ਅਤੇ ਕੁਰਬਾਨੀ ਨੂੰ ਸਮਰਪਿਤ ਸਮੂਹ ਨ੍ਰਿਤ ਪੇਸ਼ ਕੀਤਾ। ਮੁੱਖ ਮਹਿਮਾਨ ਏਐੱਸਆਈ ਰਵਿੰਦਰ ਕੁਮਾਰ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੁਲਿਸ ਦੀਆਂ ਕੁਰਬਾਨੀਆਂ ਅਤੇ ਸਮਾਜ ਵਿੱਚ ਪੁਲਿਸ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸ਼ਹੀਦ ਪੁਲਿਸ ਕਰਮੀਆਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਵੀ ਧਾਰਨ ਕਰਵਾਇਆ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰਗਾਨ ਅਤੇ ‘ਜੈ ਹਿੰਦ’ ਦੇ ਨਾਅਰਿਆਂ ਨਾਲ ਹੋਈ। ਪੁਲਿਸ ਸ਼ਹੀਦੀ ਦਿਵਸ ਦੇ ਸਬੰਧ ਵਿੱਚ ‘ਰੋਲ ਆਫ਼ ਪੁਲਿਸ ਇਨ ਨੇਸ਼ਨ ਬਿਲਡਿੰਗ’ ਵਿਸ਼ੇ ’ਤੇ ਅੰਤਰ-ਕਲਾਸ ਅੰਗਰੇਜ਼ੀ ਲੇਖ ਲਿਖਣ ਮੁਕਾਬਲੇ ਤੋਂ ਇਲਾਵਾ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ : ਅਨਾਮਿਕਾ ਅਤੇ ਸੁਹਾਨਾ, ਦੂਜਾ ਸਥਾਨ : ਗੁਨੀਤ ਅਤੇ ਸਮਰ, ਤੀਜਾ ਸਥਾਨ:ਖਨਕ ਅਤੇ ਅਨੰਨਿਆ ਨੇ ਹਾਸਲ ਕੀਤਾ। ਇਸੇ ਤਰ੍ਹਾਂ ਹੀ ਅੰਤਰ-ਕਲਾਸ ਅੰਗਰੇਜ਼ੀ ਭਾਸ਼ਣ ਮੁਕਾਬਲੇ ਵਿਚ ਨੌਵੀਂ ਜਮਾਤ ਵਿਚੋਂ ਪਹਿਲਾ ਸਥਾਨ ਸਿਮਰ ਨਪ੍ਰੀਤ ਕੌਰ, ਦੂਜਾ ਸੁਹਾਨਾ ਅਤੇ ਤੀਜਾ ਚੇਤਸ ਮਿੱਟੂ, ਦਸਵੀਂ ਜਮਾਤ ਵਿਚੋਂ ਪਹਿਲਾ ਸਥਾਨ ਕੇਸ਼ਵੀ, ਦੂਜਾ ਯਕਸ਼ਿਤਾ ਅਤੇ ਤੀਜਾ ਯਾਸ਼ਿਕਾ ਅਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿਚੋਂ ਪਹਿਲਾ ਸਥਾਨ ਤਨਵੀ, ਦੂਜਾ ਤਨਵੀਰ ਅਤੇ ਤੀਜਾ ਹਰਿਵੰਸ਼ ਨੇ ਹਾਸਲ ਕੀਤਾ। ਅੰਤਰ-ਕਲਾਸ ਪੰਜਾਬੀ ਭਾਸ਼ਣ ਮੁਕਾਬਲਾ ਵਿਚੋਂ ਨੌਵੀਂ ਜਮਾਤ ਵਿਚੋਂ ਪਹਿਲਾ ਸਥਾਨ ਸਿਖਰਪ੍ਰੀਤ ਕੌਰ, ਦਸਵੀਂ ਜਮਾਤ ਵਿਚੋਂ ਪਹਿਲਾ ਸਥਾਨ ਦਿਵਿਆਂਸ਼ੀ ਠਾਕੁਰ, ਦੂਜਾ ਸਥਾਨ ਸਨਾ, ਵਾਰਿਧੀ ਅਤੇ ਏਕਮਪ੍ਰੀਤ ਸਿੰਘ, ਜਦਕਿ ਤੀਜਾ ਸਥਾਨ ਪ੍ਰਭਜੋਤ ਕੌਰ ਅਤੇ ਦਿਸ਼ਿਕਾ ਨੇ ਹਾਸਲ ਕੀਤਾ। ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿਚੋਂ ਪਹਿਲਾ ਸਥਾਨ ਖੁਸ਼ੀ ਅਤੇ ਤੀਜਾ ਸਥਾਨ ਮੁਸਕਾਨ ਨੇ ਪ੍ਰਾਪਤ ਕੀਤਾ। ਅੰਤਰ-ਕਲਾਸ ਅੰਗਰੇਜ਼ੀ ਲੇਖ ਲਿਖਣ ਮੁਕਾਬਲੇ ਵਿਚ ਸੱਤਵੀਂ ਅਤੇ ਅੱਠਵੀਂ ਜਮਾਤਿ ਵਿਚੋਂ ਪਹਿਲਾ ਸਥਾਨ ਰੂਹੀ, ਦੂਜਾ ਖੁਸ਼ਮਨ ਅਤੇ ਤੀਜਾ ਸ਼ੁਭਰਾਂਸ਼ ਹਾਂਡਾ, ਨੌਵੀਂ ਅਤੇ ਦਸਵੀਂ ਜਮਾਤ ਵਿਚੋਂ ਪਹਿਲਾ ਸਥਾਨ ਅਗਮ ਟੰਡਨ, ਦੂਜਾ ਸਿੱਧੀ ਸਿੰਘ ਅਤੇ ਤੀਜਾ ਵੈਸ਼ਨਵੀ ਅਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿਚੋਂ ਪਹਿਲਾ ਸਥਾਨ ਅਸੀਸਪ੍ਰੀਤ ਕੌਰ ਨੇ ਹਾਸਲ ਕੀਤਾ। ਅਖੀਰ ਵਿੱਚ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸੀਨੀਅਰ ਸੈਕੰਡਰੀ ਵਿੰਗ ਦੇ ਸੁਪਰਵਾਈਜ਼ਰ ਰਾਜ ਕੁਮਾਰ, ਸੁਪਰਵਾਈਜ਼ਰ ਉਰਵਰਸ਼ੀ ਅਰੋੜਾ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।