- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਤੋਂ ਨਕੋਦਰ ਰੋਡ 'ਤੇ ਪਿੰਡ ਸਿੰਘਾ ਪੈਟਰੋਲ ਪੰਪ ਦੇ ਸਾਹਮਣੇ ਕਾਰ ਅਤੇ ਮੋਟਰਸਾਈਕਲ ਦੇ ਟਕਰਾਉਣ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ

ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾਂ : ਜਲੰਧਰ ਤੋਂ ਨਕੋਦਰ ਰੋਡ 'ਤੇ ਪਿੰਡ ਸਿੰਘਾ ਪੈਟਰੋਲ ਪੰਪ ਦੇ ਸਾਹਮਣੇ ਕਾਰ ਅਤੇ ਮੋਟਰਸਾਈਕਲ ਦੇ ਟਕਰਾਉਣ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਮੋਟਰਸਾਈਕਲ ਤੇ ਸਵਾਰ ਦੂਸਰਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦੇ ਪਿੰਡ ਸਿੰਘਾ ਦੇ ਪੰਚਾਇਤ ਮੈਂਬਰ ਜਿੰਦਾ ਨੇ ਦੱਸਿਆ ਕਿ ਇਹ ਦੋ ਪ੍ਰਵਾਸੀ ਮਜ਼ਦੂਰ ਦੇ ਬੱਚੇ ਜੋ ਪਿੰਡ ਸਿੰਘਾਂ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਲਾਂਬੜਾ ਸਾਈਡ ਨੂੰ ਜਾ ਰਹੇ ਸਨ ਅਚਾਨਕ ਅੱਗੇ ਜਾਂਦੀ ਆਰਟੀਕਲ ਕਾਰ ਨਾਲ ਪਿੱਛੋਂ ਟਕਰਾ ਗਏ, ਜਿਸ ਦੌਰਾਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਅਤੇ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਣ ਵਿਕਾਸ ਵਜੋਂ ਹੋਈ ਹੈ ਅਤੇ ਦੂਸਰਾ ਸਵਾਰ ਚਾਲਕ ਜਿਸ ਦਾ ਨਾਮ ਹੈ ਅਭਿਸ਼ੇਕ ਜਥਿਆ ਜਾ ਰਿਹਾ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੈ, ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਮੌਕੇ 'ਤੇ ਪਹੁੰਚ ਕੇ ਸੜਕ ਸੁਰੱਖਿਆ ਪੁਲਿਸ ਫੋਰਸ ਵੱਲੋਂ ਬੰਦ ਹੋਏ ਰਾਸਤੇ ਨੂੰ ਖੁਲਵਾਇਆ ਗਿਆ ਅਤੇ ਸਥਾਨਕ ਪੁਲਿਸ ਲਾਂਬੜਾ ਵੱਲੋਂ ਦੋਨੇ ਸਾਧਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ।