- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਪਤੀ ਦੀਲੰਬੀ ਉਮਰ ਦੀ ਕਾਮਨਾ ਲਈ ਸੁਹਾਗਣਾਂ ਅੱਜ ਰਖਣਗੀਆਂ ਕਰਵਾਚੌਥ ਦਾ ਵਰਤ

ਰਾਤ 8.11 ਤੋਂ 8.18 ਵਜੇ ਦਿਖਾਈ ਦੇਵੇਗਾ ਚੰਨ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਕਰਵਾਚੌਥ ਦਾ ਵਰਤ ਹਿੰਦੂ ਧਰਮ ’ਚ ਬਹੁਤ ਮਾਨਤਾ ਰੱਖਦਾ ਹੈ। ਇਸ ਦਿਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਨਾਲ ਵਰਤ ਰੱਖਦੀਆਂ ਹਨ। ਇਸ ਵਰਤ ਨਾਲ ਧਾਰਮਿਕ ਆਸਥਾਵਾਂ ਜੁੜੀਆਂ ਹਨ। ਕਰਵਾਚੌਥ ਦੇ ਵਰਤ ਨੂੰ ਲੈ ਕੇ ਬਾਜ਼ਾਰਾਂ ਵਿਚ ਖੂਬ ਰੌਣਕਾਂ ਹਨ। ਸੁਹਾਗਣਾ ਕੁਝ ਦਿਨ ਪਹਿਲਾਂ ਹੀ ਖਰੀਦਦਾਰੀ ਕਰਨ ਲੱਗ ਜਾਂਦੀਆਂ ਹਨ। ਇਸ ਖਰੀਦਦਾਰੀ ’ਚ ਸੂਟ ਤੇ ਹਾਰ ਸ਼ਿੰਗਾਰ ਸ਼ਾਮਲ ਹੈ। ਕਰਵਾਚੌਥ ਨੂੰ ਲੈ ਕੇ ਦੇਰ ਰਾਤ ਤਕ ਬਾਜ਼ਾਰਾਂ ’ਚ ਰੌਣਕ ਰਹੀ। ਮਹਿੰਦੀ ਦੇ ਸਟਾਲ ਦੇਰ ਰਾਤ ਤੱਕ ਲੱਗੇ ਰਹੇ।
---
ਬਦਲ ਰਹੇ ਕਰਵਾਚੌਥ ਮਨਾਉਣ ਦੇ ਤਰੀਕੇ
ਪਹਿਲੇ ਸਮੇਂ ਵਿਚ ਕਰਵਾ ਚੌਥ ਦਾ ਵਰਤ ਦੌਰਾਨ ਸ਼ਾਮ ਦੇ ਸਮੇਂ ਕਿਸੇ ਇਕ ਥਾਂ ’ਤੇ ਕਥਾ ਸੁਣੀ ਜਾਂਦੀ ਸੀ ਪਰ ਹੁਣ ਸਮਾਂ ਬਦਲਦੇ ਬਦਲਦੇ ਕਰਵਾਚੌਥ ਮਨਾਉਣ ਦੇ ਤਰੀਕੇ ਵੀ ਬਦਲ ਰਹੇ ਹਨ। ਪਿਛਲੇ ਕੁਝ ਸਾਲਾਂ ਤੋਂ ਕਰਵਾਚੌਥ ਵਾਲੇ ਦਿਨ ਹੋਟਲਾਂ ਵਿਚ ਵੀ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਦੌਰਾਨ ਸੁਹਾਗਣਾ ਇਕੱਠੀਆਂ ਹੋ ਕੇ ਕਰਵਾਚੌਥ ਸੈਲੀਬ੍ਰੇਟ ਕਰਦੀਆਂ ਹਨ। ਸਮਾਗਮਾਂ ਦੌਰਾਨ ਰੈਂਪ ਵਾਕ, ਤੰਬੋਲਾ ਤੇ ਹੋਰ ਖੇਡਾਂ ਹੁੰਦੀਆਂ ਹਨ ਅਤੇ ਇਸ ਦੌਰਾਨ ਕਰਵਾ ਕੁਈਨ ਦੀ ਚੋਣ ਵੀ ਹੁੰਦੀ ਹੈ। ਅੱਜ ਵੀ ਜਲੰਧਰ ਦੇ ਵੱਖ ਵੱਖ ਹੋਟਲਾਂ ਵਿਚ ਕਰਵਾਚੌਥ ਸਮਾਗਮ ਕਰਵਾਏ ਜਾ ਰਹੇ ਹਨ।
ਕਰਵਾਚੌਥ ਵਾਲੇ ਦਿਨ ਸ਼ਾਮ ਨੂੰ ਪੂਜਾ ਤੇ ਰਾਤ ਨੂੰ ਚੰਨ ਚੜ੍ਹਨ ਤੋਂ ਬਾਅਦ ਹੀ ਵਰਤ ਤੋੜਨ ਦੀ ਪ੍ਰਥਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਂ ਬਗਲਾ ਮੁਖੀ ਧਾਮ ਗੁਲਮੋਹਰਸਿਟੀ ਦੇ ਸੰਸਥਾਪਕ ਸਵਾਮੀ ਨਵਜੀਤ ਭਾਰਦਵਾਜ ਨੇ ਦੱਸਿਆ ਕਿ ਇਸ ਵਾਰ ਸੁਹਾਗਣਾ ਕਰਵਾਚੌਥ ਵਾਲੇ ਦਿਨ ਸ਼ਾਮ 5.38 ਤੋਂ 6.56 ਤਕ ਪੂਜਾ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਰਾਤ 8.11 ਤੋਂ 8.18 ਵਜੇ ’ਚ ਚੰਨ੍ਹ ਚੜੇਗਾ।