- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਨਿਸਟ ਪੰਜ-ਆਬ ਸੋਸਾਇਟੀ ਵੱਲੋਂ ਹਰੀਮਪੁਰ ਵਿਖੇ ਵਿਸ਼ਾਲ ਸਮਾਗਮ 15 ਜੁਲਾਈ ਨੂੰ

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ
ਬਾਲਯੋਗੀ ਸੰਤ ਸਵਾਮੀ ਪ੍ਰਗਟ ਨਾਥ ਜੀ ਮਹਾਰਾਜ ਚੇਅਰਮੈਨ ਪੰਜਾਬ ਸ਼੍ਰਾਇਨ ਬੋਰਡ, ਵਾਲਮੀਕਿ ਤੀਰਥ, ਸੀ੍ ਅੰਮ੍ਰਿਤਸਰ ਸਾਹਿਬ ਦੇ ਜਨਮ ਦਿਵਸ ਮੌਕੇ ਔਨਿਸਟ ਪੰਜ-ਆਬ ਵੈੱਲਫੇਅਰ ਸੁਸਾਇਟੀ ਵੱਲੋਂ 15 ਜੁਲਾਈ ਦਿਨ ਬੁੱਧਵਾਰ ਨੂੰ ਹਰੀਮਪੁਰ ਪੁਲ, ਉੱਗੀ ਜ਼ਿਲ੍ਹਾ ਜਲੰਧਰ ਵਿਖੇ ਵਿਸ਼ਾਲ ਸਮਾਗਮ ਉਲੀਕੇ ਜਾਣਗੇ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਔਨਿਸਟ ਪੰਜ-ਆਬ ਵੈੱਲਫੇਅਰ ਸੁਸਾਇਟੀ ਦੇ ਫਾਊਂਡਰ ਇੰਸਪੈਕਟਰ ਗੋਲਫ ਕੋਚ ਬਲਵਿੰਦਰ ਸਿੰਘ ਨੇ ਕਿਹਾ ਕਿ ਔਨਿਸਟ ਪੰਜ-ਆਬ ਵੈੱਲਫੇਅਰ ਸੁਸਾਇਟੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਸ ਸਦੀ ਦੀ ਮਹਾਨ ਸ਼ਖਸੀਅਤ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਦੱਬੇ-ਕੁਚਲੇ ਤੇ ਲੋੜਵੰਦਾਂ ਲਈ ਲਗਾ ਦਿੱਤਾ , ਉਨ੍ਹਾਂ ਦਾ ਜਨਮ ਦਿਵਸ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਵੇ। ਸਾਡੀ ਸੁਸਾਇਟੀ ਵੱਲੋਂ ਇਸ ਮੌਕੇ 15 ਜੁਲਾਈ ਦਿਨ ਬੁੱਧਵਾਰ ਨੂੰ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਮੈਰਾਥਨ ਦੌੜ ਸ਼ਾਮ 4 ਵਜੇ ਕਰਵਾਈ ਜਾਵੇਗੀ ਜਿਸ ਵਿੱਚ ਲਗਭਗ 500 ਔਰਤਾਂ ਅਤੇ ਮਰਦ ਹਿੱਸਾ ਲੈਣਗੇ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਸਮਾਜ ਬਣਾਉਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੌਕੇ 500 ਬੂਟੇ ਵੀ ਲਗਾਏ ਜਾਣਗੇ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਦਾ ਸੰਦੇਸ਼ ਦਿੱਤਾ ਜਾਵੇਗਾ। ਇਹੀ ਨਹੀਂ, ਬਲਕਿ ਇਸ ਮੌਕੇ ਔਨਿਸਟ ਪੰਜ-ਆਬ ਵੈੱਲਫੇਅਰ ਸੁਸਾਇਟੀ ਵੱਲੋਂ ਪੰਜਾਬ ਪੁਲਿਸ ਭਰਤੀ ਲਈ ਮੁਫ਼ਤ ਫਿਟਨੈਂਸ ਕੈਂਪ ਦੀ ਸ਼ੁਰੂਆਤ ਕੀਤੀ ਜਾਵੇਗੀ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਸਮਾਗਮ ਅਸੀਂ ਪਹਿਲਾਂ ਵੀ ਫਗਵਾੜਾ ਲਾਗਲੇ ਕਈ ਪਿੰਡਾਂ ਅਤੇ ਜ਼ਿਲ੍ਹਾ ਜਲੰਧਰ ਦੇ ਇਲਾਕੇ ਗੁਰਾਇਆਂ ਅਤੇ ਫਿਲੌਰ ਦੇ ਕਈ ਪਿੰਡਾਂ ਦੇ ਨਾਲ-ਨਾਲ ਮਸ਼ਹੂਰ ਵਿਰਕਾਂ, ਬੁੰਡਾਲਾ ਵਰਗੇ ਪਿੰਡਾਂ ਵਿੱਚ ਵੀ ਕਰਵਾ ਚੁੱਕੇ ਹਾਂ ਅਤੇ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨਾਂ ਨੂੰ ਕੰਬਲ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕਰਨਾ, ਪਿੰਡਾਂ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਫ੍ਰੀ ਡਰਾਈਵਿੰਗ ਸਿਖਲਾਈ ਦੇਣਾ ਅਤੇ ਇੰਟੈਲੀਜੈਂਟ ਬੱਚਿਆਂ ਦੀ ਪੜਾਈ ਦਾ ਖਰਚਾ ਕਰਨਾ ਵਰਗੇ ਉੱਦਮ ਉਪਰਾਲੇ ਕਰਦੇ ਆਏ ਹਾਂ ਤੇ ਅਜਿਹੇ ਮਹਾਨ ਕਾਰਜ ਅਗਾਂਹ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਔਨਿਸਟ ਪੰਜ-ਆਬ ਵੈੱਲਫੇਅਰ ਸੁਸਾਇਟੀ ਵੱਲੋਂ ਖੇਡ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵੀ ਸਾਡੀ ਸੰਸਥਾ ਅੱਗੇ ਵਧਾਉਣ ਵਿੱਚ ਹਮੇਸ਼ਾ ਯਤਨਸ਼ੀਲ ਰਹੇਗੀ। ਜਾਣਕਾਰੀ ਦਿੰਦੇ ਸਮੇਂ ਫਗਵਾੜਾ ਇਲਾਕੇ ਦੇ ਉੱਘੇ ਸਮਾਜ ਸੇਵਕ ਨੇਕਾ ਹਰਦਾਸਪੁਰ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।