ਜ਼ਿਲ੍ਹਾ ਪ੍ਰਧਾਨ ਸਰਦਾਰ ਭਰਭੂਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ
ਜ਼ਿਲ੍ਹਾ ਪ੍ਰਧਾਨ ਸਰਦਾਰ ਭਰਭੂਰ ਸਿੰਘ ਜ਼ਿਲ੍ਹਾ
Publish Date: Wed, 28 Oct 2026 06:44 PM (IST)
Updated Date: Wed, 28 Oct 2026 06:46 PM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਪ੍ਰਧਾਨ ਭਰਭੂਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਵਿਚ ਜਥੇਬੰਦਕ ਢਾਂਚੇ ਨੂੰ ਲੈ ਕੇ ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਗਏ ਤੇ ਸਰਦਾਰ ਲਖਵਿੰਦਰ ਸਿੰਘ ਮੂਸਾ ਨੂੰ ਸੂਬਾ ਜਨਰਲ ਸਕੱਤਰ ਬਣਾਉਣ ਤੇ ਵਧਾਈਆਂ ਦਿੱਤੀਆਂ ਗਈਆਂ। ਅਜੀਤ ਸਿੰਘ ਭੰਗੂ ਨੂੰ ਸੂਬਾ ਮੀਤ ਪ੍ਰਧਾਨ , ਅਮਨਦੀਪ ਸਿੰਘ ਭਲਾਈਕੇ ਨੂੰ ਹਲਕਾ ਕੋਆਰਡੀਨੇਟਰ ਸਰਦੂਲਗੜ੍ਹ ਲੱਗਣ ‘ਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਸਮੂਹ ਜਥੇਬੰਦੀਆਂ ਢਾਂਚੇ ਦੀ ਭਰਤੀ ਕਰਨ ਸਬੰਧੀ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਤੇ ਜੋ ਕੱਲ੍ਹ ਭੰਮੇ ਕਲਾਂ ਵਿਖੇ ਘਟਨਾਕ੍ਰਮ ਹੋਇਆ ਉਸ ਦੀ ਸਮੁੱਚੀ ਲੀਡਰਸ਼ਿਪ ਨੇ ਨਿੰਦਾ ਕੀਤੀ। ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜਲਦ ਤੋਂ ਜਲਦ ਜੋ ਲਾਸ਼ ਹੈ, ਉਹ ਪਰਿਵਾਰ ਨੂੰ ਸੌਂਪੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੋ ਵਿਅਕਤੀ ਗਲਤ ਹਿਰਾਸਤ ਵਿੱਚ ਲਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਸਮੇਂ ਸਰਦਾਰ ਅਜੀਤ ਸਿੰਘ ਭੰਗੂ, ਸੂਬਾ ਮੀਤ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਪਟਵਾਰੀ, ਸਰਦਾਰ ਮਲਕੀਤ ਸਿੰਘ ਸਮਾਓ, ਹਲਕਾ ਕੋਆਰਡੀਨੇਟਰ ਬੁਡਲਾਡਾ ਭੋਲਾ ਸਿੰਘ ਕਾਹਨਗੜ੍ਹ, ਸਰਕਲ ਪ੍ਰਧਾਨ ਸਰਦਾਰ ਹਰਜੀਤ ਸਿੰਘ, ਸਰਦਾਰ ਹਰਜੀਤ ਸਿੰਘ ਸਰਾਮ ਮਾਨਸਾ, ਸਤਨਾਮ ਸਿੰਘ ਭਲਾਈ ਕੇ, ਆਦਿ ਹਾਜ਼ਰ ਸਨ।