- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਦੋਲੇਵਾਲਾ ਮਾਇਰ ਦੇ ਵਸਨੀਕ

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਪਿੰਡ ਦੋਲੇਵਾਲਾ ਮਾਇਰ ਦੇ ਵਸਨੀਕ ਬਲਵਿੰਦਰ ਸਿੰਘ, ਗਿੰਦਰ ਸਿੰਘ ਅਤੇ ਸ਼ਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਸਿੰਬਲ ਕੌਰ ਜੋ ਕਿ 90 ਸਾਲ ਦੀ ਉਮਰ ਵਿਚ ਪ੍ਰਮਾਤਮਾ ਵੱਲੋਂ ਬਖ਼ਸ਼ੀ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੇਹਾਂਤ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉਹ ਪਿਛਲੇ ਕੁੱਝ ਸਮੇਂ ਤੋਂ ਅਸਵੱਸਥ ਚੱਲ ਰਹੇ ਸਨ ਅਤੇ ਆਪਣੇ ਪਿੱਛੇ ਭਰਪੂਰ ਪਰਿਵਾਰ, ਪੁੱਤ ,ਨੂਹਾਂ, ਪੋਤਰੇ, ਪੜਪੋਤਰੇ ਰਿਸ਼ਤੇਦਾਰ ਅਤੇ ਸਨੇਹੀਆਂ ਨੂੰ ਛੱਡ ਗਏ ਹਨ। ਮਾਤਾ ਸਿੰਬਲ ਕੌਰ ਦਾ ਜਨਮ ਪਾਕਿਸਤਾਨ ਦੀ ਧਰਤੀ ’ਤੇ ਹੋਇਆ ਸੀ। ਦੇਸ਼ ਦੀ ਵੰਡ ਦੇ ਔਖੇ ਸਮੇਂ ਦਾ ਸਾਹਮਣਾ ਕਰਦਿਆਂ ਉਨ੍ਹਾਂ ਨੇ ਧੀਰਜ, ਮਿਹਨਤ ਅਤੇ ਵਿਸ਼ਵਾਸ ਨਾਲ ਆਪਣੇ ਪਰਿਵਾਰ ਨੂੰ ਅੱਗੇ ਵਧਾਇਆ। ਸਾਦਗੀ, ਧਾਰਮਿਕਤਾ ਅਤੇ ਸੇਵਾ-ਭਾਵਨਾ ਉਨ੍ਹਾਂ ਦੇ ਜੀਵਨ ਦੀ ਪਹਿਚਾਣ ਰਹੀ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸੱਚਾਈ, ਮਿਹਨਤ ਅਤੇ ਪਰਉਪਕਾਰ ਦੇ ਸੰਸਕਾਰ ਦਿੱਤੇ, ਜੋ ਅੱਜ ਵੀ ਪਰਿਵਾਰ ਦੀ ਜੀਵਨ-ਸ਼ੈਲੀ ਵਿਚ ਸਪਸ਼ਟ ਦਿਖਾਈ ਦਿੰਦੇ ਹਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਦੇ ਨਗਰ ਨਿਵਾਸੀ, ਸਾਕ-ਸੰਬੰਧੀ ਅਤੇ ਮਿੱਤਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੀਆਂ ਨੇਕ ਸਿੱਖਿਆਵਾਂ ਨੂੰ ਸਦਾ ਯਾਦ ਰੱਖਣ ਅਤੇ ਉਨ੍ਹਾਂ ਦੇ ਦਰਸਾਏ ਰਸਤੇ ’ਤੇ ਚੱਲਣ ਦਾ ਸੰਕਲਪ ਪ੍ਰਗਟ ਕੀਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸੈਂਕੜਿਆਂ ਸੱਜਣਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ, ਗਿੰਦਰ ਸਿੰਘ ਅਤੇ ਸੁੰਦਰ ਸਿੰਘ ਵੱਲੋਂ ਅਗਨ ਭੇਟ ਕਰਕੇ ਕੀਤਾ ਗਿਆ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਮੈਂਬਰ ਜਗਤਾਰ ਸਿੰਘ, ਬਾਬਾ ਅਵਤਾਰ ਸਿੰਘ, ਬੂਟਾ ਸਿੰਘ, ਡੋਗਰ ਸਿੰਘ, ਸ਼ੇਰ ਸਿੰਘ ਟਾਵਰ ਵਾਲੇ, ਡਾ. ਬਾਜ ਸਿੰਘ, ਬਿੰਦਰ ਸਿੰਘ ਕੇਵਲ ਵਾਲੇ, ਨਸੀਬ ਸਿੰਘ ਮਨੇਸ, ਸੁਰਿੰਦਰ ਸਿੰਘ ਛਿੰਦਾ (ਕਲੱਬ ਪ੍ਰਧਾਨ), ਹਰਜੀਤ ਸਿੰਘ ਵਿਰਦੀ, ਤਿਲਕ ਰਾਜ, ਰਾਮ ਸ਼ਰਮਾ, ਹੈੱਡ ਗ੍ਰੰਥੀ ਬਾਬਾ ਜਗਤਾਰ ਸਿੰਘ, ਬੱਗਾ ਸਿੰਘ ਅਤੇ ਗੁਰਜੀਤ ਸਿੰਘ ਵਿਰਕ , ਪੋਤਰੇ ਸੁੱਖਾ ਸਿੰਘ, ਮਨਪ੍ਰੀਤ ਸਿੰਘ, ਗੁਰਲਾਲ, ਵਿੱਕੀ ਨਾਲ ਹੋਰ ਪਤਵੰਤੇ ਸੱਜਣਾਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।