- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਜੀਡੈਟਸ ਵੈਲਫੇਅਰ ਐਸੋਸੀਏਸ਼ਨ ਫੇਜ਼ ਚਾਰ ਦੇ ਪ੍ਰਧਾਨ ਸੁਖਦੀਪ ਸਿੰਘ ਨਿਆ ਸ਼ਹਿਰ ਅਤੇ ਪੁੱਡਾ ਦੇ ਸੇਵਾਮੁਕਤ ਐਕਸੀਅਨ ਐਨ ਐਸ ਕਲਸੀ ਨੇ ਦੱਸਿਆ ਕਿ ਭਾਰੀ ਦਰੱਖਤ ਡਿੱਗਣ ਕਾਰਨ ਦੋਵਾਂ ਫੇਜ਼ਾਂ ਨੂੰ ਜੋੜਨ ਵਾਲੀ ਮੁੱਖ ਸੜਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਬਲਾਕ ਹੋ ਗਈ ਹੈ। ਜਿਸ ਕਾਰਨ ਪੀਟੀਐਲ ਚੌਕ ਅਤੇ ਡਿਪਲਾਸਟ ਚੌਕ ਤੇ ਜਾਮ ਵਰਗੀ ਸਥਿਤੀ ਬਣ ਗਈ ਹੈ। ਟ੍ਰੈਫਿਕ ਨੂੰ ਦੂਜੇ ਰਸਤਿਆਂ ਰਾਹੀਂ ਡਾਇਵਰਟ ਕਰਨਾ ਪਿਆ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ। ਇਸੇ ਦੌਰਾਨ ਅੱਜ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ, ਜਦੋਂ ਫੇਜ਼ 2 ਅਤੇ ਫੇਜ਼ 4 ਨੂੰ ਆਪਸ ਵਿੱਚ ਵੰਡਣ ਵਾਲੀ ਮੁੱਖ ਸੜਕ 'ਤੇ ਇੱਕ ਬਹੁਤ ਹੀ ਪੁਰਾਣਾ ਅਤੇ ਭਾਰੀ ਦਰੱਖਤ ਅਚਾਨਕ ਜੜ੍ਹੋਂ ਉਖੜ ਕੇ ਸੜਕ ਦੇ ਵਿਚਕਾਰ ਡਿੱਗ ਗਿਆ। ਜਿਸ ਕਾਰਨ ਇਸ ਸੜਕ ਉਤੇ ਆਵਾਜਾਈ ਪ੍ਰਭਾਵਿਤ ਹੈ।
ਰੈਜੀਡੈਟਸ ਵੈਲਫੇਅਰ ਐਸੋਸੀਏਸ਼ਨ ਫੇਜ਼ ਚਾਰ ਦੇ ਪ੍ਰਧਾਨ ਸੁਖਦੀਪ ਸਿੰਘ ਨਿਆ ਸ਼ਹਿਰ ਅਤੇ ਪੁੱਡਾ ਦੇ ਸੇਵਾਮੁਕਤ ਐਕਸੀਅਨ ਐਨ ਐਸ ਕਲਸੀ ਨੇ ਦੱਸਿਆ ਕਿ ਭਾਰੀ ਦਰੱਖਤ ਡਿੱਗਣ ਕਾਰਨ ਦੋਵਾਂ ਫੇਜ਼ਾਂ ਨੂੰ ਜੋੜਨ ਵਾਲੀ ਮੁੱਖ ਸੜਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਬਲਾਕ ਹੋ ਗਈ ਹੈ। ਜਿਸ ਕਾਰਨ ਪੀਟੀਐਲ ਚੌਕ ਅਤੇ ਡਿਪਲਾਸਟ ਚੌਕ ਤੇ ਜਾਮ ਵਰਗੀ ਸਥਿਤੀ ਬਣ ਗਈ ਹੈ। ਟ੍ਰੈਫਿਕ ਨੂੰ ਦੂਜੇ ਰਸਤਿਆਂ ਰਾਹੀਂ ਡਾਇਵਰਟ ਕਰਨਾ ਪਿਆ ਹੈ।
ਰਾਹਤ ਦੀ ਗੱਲ ਇਹ ਰਹੀ ਕਿ ਜਿਸ ਵੇਲੇ ਇਹ ਦਰੱਖਤ ਡਿੱਗਿਆ, ਉਸ ਵੇਲੇ ਸੜਕ 'ਤੇ ਕੋਈ ਵਾਹਨ ਹੇਠਾਂ ਨਹੀਂ ਸੀ, ਜਿਸ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਹਾਲਾਂਕਿ, ਸੜਕ ਕਿਨਾਰੇ ਖੜ੍ਹੀਆਂ ਇੱਕ-ਦੋ ਗੱਡੀਆਂ ਦੇ ਇਸ ਦੀ ਲਪੇਟ ਵਿੱਚ ਆਉਣ ਦੀ ਖ਼ਬਰ ਹੈ।