ਕਾਠਗੜ੍ਹ ਮੋੜ ਤੋਂ ਰੱਤੇਵਾਲ, ਬੱਲੋਵਾਲ ਤੱਕ ਬਣ ਰਹੀ ਸੜਕ ਦਾ ਕੰਮ ਅਧੂਰਾ ਕਾਠਗੜ੍ਹ ਮੋੜ ਤੋਂ ਰੱਤੇਵਾਲ, ਬੱਲੋਵਾਲ ਸੌਂਖੜੀ ਤੱਕ ਬਣ ਰਹੀ ਸੜਕ ਦਾ ਕੰਮ ਅਧੂਰਾ
Publish Date: Thu, 29 Oct 2026 05:00 PM (IST)
Updated Date: Thu, 29 Oct 2026 05:01 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਕਾਠਗੜ੍ਹ ਮੋੜ ਤੋਂ ਰੱਤੇਵਾਲ, ਥਾਨਵਾਲਾ ਅਤੇ ਖੇਤੀਬਾੜੀ ਯੂਨੀਵਰਸਿਟੀ ਬੱਲੋਵਾਲ ਸੌਂਖੜੀ ਤੱਕ ਬਣ ਰਹੀ ਸੜਕ ਤੇ ਪ੍ਰੀਮਿਕਸ ਲੁੱਕ ਪਾਉਣ ਦਾ ਕੰਮ ਲਗਭਗ ਪਿਛਲੇ ਦੋ, ਤਿੰਨ ਮਹੀਨਿਆਂ ਤੋਂ ਠੇਕੇਦਾਰ ਵੱਲੋਂ ਵਿਚਕਾਰ ਹੀ ਛੱਡ ਦਿੱਤਾ ਸੀ। ਜੋ ਕਿ ਕਾਠਗੜ੍ਹ ਰੈਂਪ ਤੋਂ ਪੈਟਰੋਲ ਪੰਪ ਤੱਕ ਇੱਕ ਸਾਈਡ ਤੋਂ ਬਣਾ ਦਿੱਤਾ ਅਤੇ ਅੱਧਾ ਹਿੱਸਾ ਨਾ ਬਣਨ ਕਾਰਨ ਆਉਣ ਜਾਣ ਵਾਲੇ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਕਿਉਂਕਿ ਇਸ ਛੋਟੇ ਜਿਹੇ ਹਿੱਸੇ ਵਿਚ ਇੱਕ ਕੁਹਣੀ ਮੋੜ ਆਉਂਦਾ ਹੈ। ਕਾਠਗੜ੍ਹ ਤੋਂ ਆਉਣ ਵਾਲੀ ਸਾਰੀ ਆਵਾਜਾਈ ਨਵੀਂ ਬਣੀ ਸੜਕ ਤੋਂ ਨਿਕਲਣਾ ਪਸੰਦ ਕਰਦੀ ਹੈ, ਜਦਕਿ ਦੂਜੀ ਸਾਈਡ ਤੋਂ ਆਉਣ ਵਾਲੀ ਆਵਾਜਾਈ ਨੂੰ ਵੀ ਉਸੇ ਹੀ ਟਰੈਕ ਤੇ ਚੱਲਣਾ ਪੈਂਦਾ ਹੈ। ਜਦੋਂ ਕੋਈ ਵੀ ਸਾਧਨ ਇਸ ਕੂਹਣੀ ਮੋੜ ਤੇ ਪਹੁੰਚਦਾ ਹੈ, ਤਾਂ ਅਚਾਨਕ ਦੋਨਾਂ ਸਾਈਡਾਂ ਤੋਂ ਆ ਰਹੇ ਵਹੀਕਲਾਂ ਦੀ ਟੱਕਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਕਿਉਂਕਿ ਦੂਜੀ ਸਾਈਡ ਤੋਂ ਸੜਕ ਕਾਫੀ ਟੁੱਟੀ ਹੋਈ ਹੈ ਅਤੇ ਅਚਾਨਕ ਕੁਹਣੀ ਮੋੜ ਤੇ ਕਾਠਗੜ੍ਹ ਤੋਂ ਆ ਰਹੀ ਆਵਾਜਾਈ ਨੂੰ ਅਚਾਨਕ ਪਏ ਟੋਇਆਂ ਵਿਚ ਆਪਣੇ ਵਹੀਕਲ ਨੂੰ ਉਤਾਰਨਾ ਪੈਂਦਾ ਹੈ। ਜਿਸ ਕਾਰਨ ਜਦੋਂ ਵਹੀਕਲ ਅੱਗੇ ਪਏ ਖੱਡਿਆਂ ਵਿਚ ਡਿਗਦਾ ਹੈ ਤਾਂ ਕੋਈ ਵੀ ਹਾਦਸਾ ਹੋ ਸਕਦਾ ਹੈ। ਜੇਕਰ ਵਹੀਕਲ ਚਾਲਕ ਟਰੈਕ ਤੋਂ ਹੇਠਾਂ ਵਹੀਕਲ ਨਹੀਂ ਉਤਾਰਦਾ ਤਾਂ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਹੈ। ਇਸ ਲਈ ਸਬੰਧਤ ਵਿਭਾਗ ਨੂੰ ਇਸ ਸੜਕ ਨੂੰ ਜਲਦ ਤੋਂ ਜਲਦ ਮੁਕੰਮਲ ਕਰਨਾ ਚਾਹੀਦਾ ਹੈ। ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਜ਼ਿਕਰਯੋਗ ਹੈ ਕਿ ਇਸ ਦੇ ਅੱਗੇ ਨਾਲ ਹੀ ਸ਼ਰਾਬ ਦਾ ਠੇਕਾ ਅਤੇ ਅਹਾਤਾ ਹੈ। ਜਿੱਥੇ ਦੁਪਹਿਰ ਤੋਂ ਬਾਅਦ ਜਿਆਦਾ ਭੀੜ ਹੋਣ ਕਾਰਨ ਇੱਥੇ ਆਵਾਜਾਈ ਬਹੁਤ ਜਿਆਦਾ ਵੱਧ ਜਾਂਦੀ ਹੈ। ਸਬੰਧਤ ਵਿਭਾਗ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਕਾਠਗੜ੍ਹ ਏਰੀਏ ਵਿਚ ਹੋਰ ਲਿੰਕ ਰੋਡਾਂ ਨੂੰ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਪਰੰਤੂ ਇਸ ਰੋਡ ਤੇ ਲਗਭਗ ਕੰਢੀ ਏਰੀਏ ਦੇ ਸਾਰੇ ਪਿੰਡ ਰੋਪੜ ਫਗਵਾੜਾ ਨੈਸ਼ਨਲ ਹਾਈਵੇ ਨਾਲ ਜੁੜੇ ਹੋਏ ਹਨ। ਇਸ ਲਈ ਇਸ ਰੋਡ ਦਾ ਕੰਮ ਪਹਿਲ ਦੇ ਅਧਾਰ ਤੇ ਜਲਦ ਤੋਂ ਜਲਦ ਕੀਤਾ ਜਾਣਾ ਜ਼ਰੂਰੀ ਹੈ। ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੋਂ ਮੰਗ ਕੀਤੀ ਕਿ ਇਸ ਸਬੰਧੀ ਵਿਭਾਗ ਨਾਲ ਤਾਲਮੇਲ ਕਰਕੇ ਕੰਮ ਨੂੰ ਜਲਦ ਤੋਂ ਜਲਦ ਕਰਵਾਇਆ ਜਾਵੇ।