ਐਕਸਾਈਜ਼ ਵਿਭਾਗ ਵੱਲੋਂ ਦਿੜ੍ਹਬਾ ’ਚ ਚੈਕਿੰਗ ਐਕਸਾਈਜ਼ ਵਿਭਾਗ ਵੱਲੋਂ ਦਿੜ੍ਹਬਾ ’ਚ ਕੀਤੀ ਚੈਕਿੰਗ
Publish Date: Wed, 28 Oct 2026 06:27 PM (IST)
Updated Date: Wed, 28 Oct 2026 06:28 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਦਿੜ੍ਹਬਾ ਵਿਖੇ ਐਕਸਾਈਜ਼ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਗਈ। ਐਕਸਾਇਜ ਇੰਸਪੈਕਟਰ ਹਰਪ੍ਰੀਤ ਸਿੰਘ ਹਰੀਕਾ ਦੀ ਅਗਵਾਈ ਹੇਠ ਉਨ੍ਹਾਂ ਦੀ ਪੂਰੀ ਟੀਮ ਦੇ ਵੱਲੋਂ ਦਿੜ੍ਹਬਾ ਦੇ ਵਿੱਚ ਵੱਖੋ -ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਗੈਰ ਕਾਨੂੰਨੀ ਸ਼ਰਾਬ ਦੀ ਚੈਕਿੰਗ ਕੀਤੀ। ਟੀਮ ਵੱਲੋਂ ਅਨਾਜ ਮੰਡੀਆਂ, ਭੱਠੇ , ਅਤੇ ਹੋਰ ਥਾਵਾਂ ਉੱਤੇ ਪੁਲਿਸ ਦੀ ਨਿਗਰਾਨੀ ਹੇਠ ਚੈਕਿੰਗ ਕੀਤੀ ਗਈ। ਐਕਸਾਈਜ਼ ਇੰਸਪੈਕਟਰ ਹਰਪ੍ਰੀਤ ਸਿੰਘ ਹਰੀਕਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਉਚ ਅਧਿਕਾਰੀਆਂ ਦੇ ਸਖਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਵੱਲੋਂ ਸਾਡੀਆਂ ਟੀਮਾਂ ਅਲੱਗ ਅਲੱਗ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਲੇਬਰ ਕਰਨ ਵਾਲੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਬਾਹਰਲੇ ਰਾਜਾਂ ਤੋਂ ਲਿਆਂਦੀ ਜਾ ਰਹੀ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਕਿਉਂਕਿ ਨਜਾਇਜ਼ ਤਰੀਕੇ ਨਾਲ ਆ ਰਹੀ ਸ਼ਰਾਬ ਮਿਆਰੀ ਸ਼ਰਾਬ ਨਹੀਂ ਹੁੰਦੀ ਜਿਸ ਨਾਲ ਸਰੀਰਕ ਤੌਰ ਤੇ ਨੁਕਸਾਨ ਦੇ ਨਾਲ ਕਈ ਵਾਰ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਜਾਇਜ਼ ਤਰੀਕੇ ਨਾਲ ਆ ਰਹੀ ਪੰਜਾਬ ਵਿੱਚ ਸ਼ਰਾਬ ਨੂੰ ਲੈ ਕੇ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ। ਜਿਸ ਲੜੀ ਤਹਿਤ ਦਿੜ੍ਹਬਾ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ।