ਪਟਿਆਲਾ-ਦੇਵੀਗੜ੍ਹ ਰੋਡ ’ਤੇ ਹੋਏ ਦੋ ਸੜਕ ਹਾਦਸੇ ਪਟਿਆਲਾ-ਦੇਵੀਗੜ੍ਹ ਰੋਡ ’ਤੇ ਹੋਏ ਦੋ ਸੜਕ ਹਾਦਸੇ
Publish Date: Wed, 28 Oct 2026 06:32 PM (IST)
Updated Date: Wed, 28 Oct 2026 06:34 PM (IST)
ਬਾਈਕ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਫੋਟੋ 28ਪੀਟੀਐਲ: 25: ਰਾਕੇਸ਼ ਸ਼ਰਮਾ, ਪੰਜਾਬੀ ਜਾਗਰਣ, ਭੁਨਰਹੇੜੀ : ਪਟਿਆਲਾ-ਦੇਵੀਗੜ੍ਹ ਰੋਡ ’ਤੇ ਪਿੰਡ ਹੀਰਾਗੜ੍ਹ ਨੇੜੇ ਸਵੇਰੇ ਇਕ ਕਿਲੋਮੀਟਰ ਦੇ ਘੇਰੇ ਵਿਚ ਦੋ ਵੱਖ-ਵੱਖ ਸੜਕ ਹਾਦਸੇ ਹੋਏ ਹਨ, ਇਨ੍ਹਾਂ ਹਾਦਸਿਆਂ ਕਾਰਨ ਸੜਕ ’ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾ ਹਾਦਸਾ ਇੱਕ ਫਿਗੋ ਕਾਰ ਤੇ ਕੰਬਾਈਨ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ। ਖੇਤਾਂ ਦੇ ਰਾਸਤੇ ’ਚੋਂ ਆ ਰਹੀ ਕੰਬਾਈਨ ਮੇਨ ਰੋਡ ਤੇ ਚੜ੍ਹਨ ਲੱਗੀ ਤਾਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਪੀਬੀ 13 ਏ ਕੇ 1319 ਬੇਕਾਬੂ ਹੋ ਕੇ ਕੰਬਾਈਨ ਦੇ ਕਟਰਬਾਲ ਵਿਚ ਜਾ ਟਕਰਾਈ, ਜਿਸ ਨਾਲ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਪਰੰਤੂ ਕਾਰ ਵਿਚ ਸਵਾਰ ਪਰਿਵਾਰ ਦੇ ਸਾਰੇ ਮੈਂਬਰ ਸਹੀਸਲਾਮਤ ਬਹਾਰ ਕੱਢ ਲਏ ਹਨ। ਇਸ ਐਕਸੀਡੈਂਟ ਦੇ ਦੌਰਾਨ ਹੀ ਐੱਸਐੱਸਐੱਫ ਦੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਹਾਦਸਾ ਗ੍ਰਸਤ ਵਾਹਨਾਂ ਦੀ ਪੁਸ਼ਟੀ ਕੀਤੀ ਅਤੇ ਉਹਨਾਂ ਨੂੰ ਬਣਦੀ ਮੁਢਲੀ ਸਹਾਇਤਾ ਵੀ ਦਿੱਤੀ ਗਈ। ਦੂਜਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪੀ ਬੀ 83 4771 ਬਾਈਕ ਸਵਾਰ ਨੌਜਵਾਨ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਜਾ ਟਕਰਾਇਆ। ਇਸ ਸਬੰਧੀ ਟ੍ਰੈਫਿਕ ਇੰਚਾਰਜ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਡਵੇਜ਼ ਬੱਸ ਜੋ ਕਿ ਪਟਿਆਲਾ ਤੋਂ ਦੇਵੀਗੜ੍ਹ ਵੱਲ ਜਾ ਰਹੀ ਸੀ ਅਤੇ ਇਹ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਦੇਵੀਗੜ੍ਹ ਤੋਂ ਪਟਿਆਲੇ ਵੱਲ ਜਾ ਰਿਹਾ ਸੀ ਜੋ ਕਿ ਇਕ ਪਹਾਨ ਨੂੰ ਓਵਰਟੇਕ ਕਰ ਰਿਹਾ ਸੀ ਅਤੇ ਕੰਨਾਂ ਵਿਚ ਹੈੱਡ ਫੋਨ ਵੀ ਲਗਾਏ ਹੋਏ ਸਨ। ਇਸ ਨੌਜਵਾਨ ਦੀ ਲੱਤ ਤੇ ਸੱਟਾਂ ਲੱਗੀਆਂ ਹਨ । ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਥਾਣੇ ਨੂੰ ਇਤਲਾਹ ਕਰ ਦਿੱਤੀ ਗਈ ਹੈ।