ਨਵੀਂ ਬਣੀ ਫਿਜ਼ਿਕਸ ਲੈਬ ਦਾ ਕੀਤਾ ਉਦਘਾਟਨ ਸਰਕਾਰੀ ਕੰ ਸੀ ਸੈਕ ਸਕੂਲ ਨੰਗਲ ਵਿੱਖੇ ਨਵੀਂ ਬਣੀ ਫੀਜੀਕਸ ਲੈਬ ਦਾ ਕੀਤਾ ਉਦਘਾਟਨ
Publish Date: Wed, 28 Oct 2026 06:47 PM (IST)
Updated Date: Wed, 28 Oct 2026 06:49 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਅੱਜ ਸਿੱਖਿਆ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਸਰਕਾਰੀ ਕੰ ਸੀ.ਸੈਕ ਸਕੂਲ ਨੰਗਲ ਵਿੱਖੇ ਨਵੀਂ ਬਣੀ ਫਿਜ਼ਿਕਸ ਲੈਬ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਵਿਜੈ ਬੰਗਲਾ ਦੀ ਅਗਵਾਈ ਵਿੱਚ ਸਿੱਖਿਆ ਅਤੇ ਮਿਉਂਸਪਲ ਕੌਂਸਲ ਨੰਗਲ ਦੇ ਮਿਊਸਪਲ ਕੌਂਸਲਰ ਮਨਜੋਤ ਸਿੰਘ ਰਾਹੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮਨਜੋਤ ਸਿੰਘ ਨੇ ਪੰਜਾਬ ਸਰਕਾਰ ਰਾਹੀਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਹਿੱਤ ਪੰਜਾਬ ਸਰਕਾਰ ਦੇ ਕੰਮਾਂ ਤੇ ਯਤਨਾਂ ਦੀ ਸ਼ਲਾਂਘਾ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੇ ਵੱਖ-ਵੱਖ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਹੋਏ ਵੱਖ-ਵੱਖ ਨਿਰਮਾਣ ਜਿਸ ’ਚ ਫਿਜ਼ਿਕਸ, ਕੈਮੀਸਟਰੀ, ਵਿਗਿਆਨ, ਆਰਟ ਐਂਡ ਕਰਾਫਟ ਰੂਮ, ਕਲਾਸ ਰੂਮ ਦਾ ਉਦਘਾਟਨ 28 ਅਕਤੂਬਰ ਤੋਂ 7 ਨੰਵਬਰ ਤਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਵਿਜੈ ਬੰਗਲਾ ਨੇ ਸਭ ਤੋਂ ਪਹਿਲਾ ਸਿੱਖਿਆ ਮੰਤਰੀ ਪੰਜਾਬ ਸਰਕਾਰ ਹਰਜੋਤ ਸਿੰਘ ਬੈਂਸ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਰਾਹੀਂ ਸਕੂਲ ਦੀ ਇਮਾਰਤ ਦਾ ਲਗਬਗ 2 ਕਰੋੜ ਰੁਪਏ ਖਰਚ ਕਰਕੇ ਨਵੀਨੀਕਰਨ ਕਰਵਾਇਆ ਗਿਆ ਤੇ ਹੋਰ ਲਗਭਗ 2.50 ਕਰੋੜ ਰੁਪਏ ਦਾ ਨਵਾਂ ਬਲਾਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਵਿਦਿਆਥੀਆਂ ਨੂੰ ਨਿਵੇਕਲੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਸਕੂਲ ਨੂੰ ਸਰਕਾਰੀ ਸਕੀਮ ਅਧੀਨ ਬੱਸ ਸੇਵਾ ਵੀ ਮੁਹਈਆ ਕਾਰਵਾਈ ਗਈ ਜਿਸ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਸੈਕੜੇ ਵਿਦਿਆਥੀ ਸਕੂਲ ਵਿੱਖੇ ਸਿੱਖਿਆ ਪ੍ਰਾਪਤ ਕਰਨ ਆ ਰਹੇ ਹਨ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਬਣੀ ਫਿਜ਼ਿਕਸ ਲੈਬ ਵਿਦਿਆਥੀਆਂ ਲਈ ਸਮੇਂ ਦੇ ਹਾਣੀ ਬਣਨ ਵਿਚ ਇਕ ਮੀਲ ਦਾ ਪੱਥਰ ਸਿੱਧ ਹੋਵੇਗੀ। ਇਸ ਮੌਕੇ ਐੱਸ ਐੱਮ ਸੀ ਚੇਅਰਮਨ ਵਿਸ਼ਾਲ ਸ਼ਰਮਾ, ਇਮਰਾਨ ਖਾਨ, ਬਬਲੂ,ਅਨੀਤਾ ਡੋਗਰਾ, ਮੀਨਾ ਸ਼ਰਮਾ, ਨਲਿਨੀ ਸ਼ਰਮਾ, ਗੀਤਾ ਵਧਾਵਨ, ਮੀਨਾਕਸ਼ੀ, ਸ਼ਸ਼ੀ ਅਟਵਾਲ, ਸੁਦੇਸ਼ ਭਾਟੀਆ, ਅਵਨੀਤ ਕੌਰ, ਮਨਮੋਹਨ ਕੌਰ, ਦਿਸ਼ੰਤ ਮਹਿਤਾ, ਵਿੱਕੀ ਮਹਿਤਾ, ਅਮਨਦੀਪ, ਰਾਜੇਸ਼ ਕਟਾਰੀਆ, ਸੁਧੀਰ ਕੁਮਾਰ ਹਾਜ਼ਰ ਸਨ।