- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਆਰਆਈ. ਪਰਿਵਾਰਾਂ ਨੇ ਸਕੂਲ ਨੂੰ ਇਨਵਰਟਰ ਅਤੇ ਏ ਸੀ ਦਾਨ ਕੀਤਾ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਪਿੰਡ ਓਇੰਦ ਦੇ ਐੱਨ. ਆਰ. ਆਈ. ਪਰਿਵਾਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਓਇੰਦ ਦੀ ਨਵੀਂ ਬਿਲਡਿੰਗ ਲਈ ਏਸੀ. ਤੇ ਇਨਵਰਟਰ ਭੇਂਟ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਬਹਾਦਰ ਸਿੰਘ ਦੇ ਸਪੁੱਤਰ ਰੁਪਿੰਦਰ ਸਿੰਘ ਅਤੇ ਨੂੰਹ ਰਾਜਿੰਦਰ ਕੌਰ ਨਿਊਜ਼ੀਲੈਂਡ ਨੇ ਆਪਣੇ ਬੇਟੇ ਵਾਰਿਸ ਸਿੰਘ ਦੇ ਜਨਮ ਦਿਨ ਮੌਕੇ ਸਕੂਲ ਲਈ ਇਨਵਰਟਰ ਦੀ ਸੇਵਾ ਕੀਤੀ ਹੈ।
ਇਸ ਤੋਂ ਇਲਾਵਾ ਇੰਗਲੈਂਡ ਤੋਂ ਜਗਤਾਰ ਸਿੰਘ ਨੇ ਪ੍ਰਾਇਮਰੀ ਸਕੂਲ ਨੂੰ ਇੱਕ ਏਸੀ ਅਤੇ ਸ਼ੇਰ ਸਿੰਘ ਯੂਐਸਏ. ਨੇ ਆਪਣੇ ਪੋਤਰਿਆਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਮਿਡਲ ਸਕੂਲ ਓਇੰਦ ਨੂੰ ਇਨਵਰਟਰ ਦੀ ਭੇਂਟਾ ਕੀਤੀ ਹੈ। ਇਸ ਮੌਕੇ ਤੇ ਸ਼ੇਰ ਸਿੰਘ ਯੂਐਸਏ. ਵੱਲੋਂ ਪ੍ਰਾਇਮਰੀ ਸਕੂਲ ਨੂੰ ਇੱਕ ਹੋਰ ਏਸੀ. ਭੇਂਟ ਕਰਨ ਦਾ ਐਲਾਨ ਕੀਤਾ ਗਿਆ।
ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ,ਪ੍ਰਾਇਮਰੀ ਸਕੂਲ ਮੁਖੀ ਜਸਵਿੰਦਰ ਸਿੰਘ ਅਤੇ ਮਿਡਲ ਸਕੂਲ ਦੇ ਮੁਖੀ ਸੀਮਾ ਰਾਣੀ ਨੇ ਐਨਆਰਆਈ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਅਧਿਆਪਕ ਜਤਿੰਦਰ ਸਿੰਘ, ਰਾਗਿਨੀ ਸ਼ਰਮਾ, ਦਾਨੀ ਸੱਜਣ ਸੁਰਮੁਖ ਸਿੰਘ ਬਾਬਾ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਦਿਲਬਾਗ ਸਿੰਘ ਆਦਿ ਹਾਜ਼ਰ ਸਨ।