26ਵਾਂ ਵਿਸ਼ਾਲ ਜਾਗਰਣ ਕਰਵਾਇਆ ਜੈ ਮਾਤਾ ਕਾਲੀ ਕਲੱਬ ਭਦੌੜ ਵੱਲੋਂ 26ਵਾਂ ਵਿਸ਼ਾਲ ਜਾਗਰਣ ਕਰਵਾਇਆ
Publish Date: Wed, 28 Oct 2026 05:29 PM (IST)
Updated Date: Wed, 28 Oct 2026 05:31 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ ਭਦੌੜ : ਕਸਬਾ ਭਦੌੜ ਦੇ ਮੱਝੂਕੇ ਰੋਡ ਤੇ ਜੈ ਮਾਤਾ ਕਾਲੀ ਕਲੱਬ ਭਦੌੜ ਵੱਲੋਂ 26ਵਾਂ ਵਿਸ਼ਾਲ ਜਾਗਰਣ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦੌਰਾਨ ਸੁੰਦਰ ਭਵਨ ਮੰਦਰ ਸਜਾਇਆ ਗਿਆ,ਜੋਤੀ ਪ੍ਰਚੰਡ ਦੀ ਰਸਮ ਮੁੱਖ ਮਹਿਮਾਨ ਜਸਵੀਰ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਲਗਾਤਾਰ ਹਰ ਸਾਲ ਜਾਗਰਣ ਕਰਵਾਉਣਾ ਮਾਤਾ ਦਾ ਗੁਣਗਾਨ ਕਰਨਾ ਸ਼ਲਾਘਾਯੋਗ ਉਪਰਾਲਾ ਹੈ,ਜਾਗਰਣ ਦੌਰਾਨ ਪਹੁੰਚੇ ਪੰਜਾਬੀ ਗਾਇਕ ਟੋਨੀ ਰਾਏਕੋਟੀ,ਰਾਜ ਬਿੱਲਾ ਭਦੌੜ, ਜੱਸੀ, ਨਿਰਮਲ ਭਦੌੜ ਆਦਿ ਨੇ ਮਾਤਾ ਦੀਆਂ ਭੇਟਾਂ ਗਾ ਕੇ ਗੁਣਗਾਣ ਕੀਤਾ ਗਿਆ, ਸੁੰਦਰ ਮਨਮੋਹਦੀਆ ਝਾਕੀਆਂ ਸ਼ਰਧਾਲੂਆਂ ਦੇ ਰੁਬਰੂ ਕੀਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਬੰਧਕ ਗੁਰਜੰਟ ਸਿੰਘ ਜੰਟਾ ਸਾਬਕਾ ਐਮ ਸੀ ਭਦੌੜ ਤੇ ਸਮੂਹ ਕਲੱਬ ਦੇ ਅਹੁੱਦੇਦਾਰਾਂ ਵੱਲੋਂ ਆਈਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਾਗਰਣ ਦੌਰਾਨ ਪਿਰਮਲ ਸਿੰਘ ਧੌਲਾ ਸਾਬਕਾ ਵਿਧਾਇਕ, ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ, ਹਲਕਾ ਭਦੌੜ ਕਾਂਗਰਸ ਦੇ ਸੂਬਾਈ ਆਗੂ ਬੀਬੀ ਮਲਕੀਤ ਕੌਰ ਸਹੋਤਾ ਸਹਿਣਾ ਬਲਜੀਤ ਹਨੀ ਐਮਸੀ, ਬਿੰਦਰ ਸਿੰਘ ਬਿੰਦਰੀ ਭਦੌੜ ਯੂਥ ਕਾਂਗਰਸ, ਲਾਭ ਸਿੰਘ ਸਾਬਕਾ ਐਮਸੀ ਭਦੌੜ, ਸੁਖਚੈਨ ਸਿੰਘ ਚੈਨਾ,ਧਰਮ ਸਿੰਘ ਫੌਜੀ ਜ਼ਿਲ੍ਹਾ ਪ੍ਰਧਾਨ ਐਸ ਵਿੰਗ ਭਾਰਤੀ ਜਨਤਾ ਪਾਰਟੀ, ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਗੁਰਪਾਲ ਸਿੰਘ ਸਾਬਕਾ ਐਮਸੀ, ਅੰਗਰੇਜ਼ ਸਿੰਘ, ਲਾਲੀ ਬਾਬਾ, ਕੁਲਵੰਤ ਸਿੰਘ ਕੰਤਾ ਉਂਕਾਰ ਸਿੰਘ ਉਮੀ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।