ਵਕੀਲਾਂ ਵੱਲੋਂ ਐੱਲਏਡੀਸੀ ਨੀਤੀ ਦੇ ਵਿਰੋਧ ’ਚ ਹੜ੍ਹਤਾਲ ਜਾਰੀ, ਕੰਮਕਾਜ ਰਿਹਾ ਠੱਪ ਵਕੀਲਾਂ ਵਲੋਂ ਐੱਲਏਡੀਸੀ ਨੀਤੀ ਦੇ ਵਿਰੋਧ ’ਚ ਹੜ੍ਹਤਾਲ ਤੀਸਰੇ ਦਿਨ ਵੀ ਜਾਰੀ, ਕੰਮਕਾਜ ਰਿਹਾ ਠੱਪ
Publish Date: Thu, 09 Jul 2026 04:45 PM (IST)
Updated Date: Fri, 10 Jul 2026 04:01 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਖੇ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਐੱਲਏਡੀਸੀ (ਲੀਗਲ ਏਡ ਡਿਫੈਂਸ ਕੌਂਸਲ) ਨੀਤੀ ਦੇ ਖ਼ਿਲਾਫ਼ ’ਚ ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂੰ ਦੀ ਅਗਵਾਈ ’ਚ ਹੜ੍ਹਤਾਲ ਤੀਸਰੇ ਦਿਨ ਵੀ ਜਾਰੀ ਕਰਦਿਆਂ ਨਾਰੇਬਾਜ਼ੀ ਕੀਤੀ ਤੇ ਇਸ ਨੀਤੀ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਵਕੀਲਾਂ ਨੇ ਕਿਹਾ ਕਿ ਸੂਬੇ ਭਰ ’ਚ ਸਮੂਹ ਬਾਰ ਐਸੋਸੀਏਸ਼ਨਾਂ ’ਚ ਐੱਲਏਡੀਸੀ ਨੀਤੀ ਦੇ ਖ਼ਿਲਾਫ਼ ਪ੍ਰਦਰਸ਼ਨ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਬਰਨਾਲਾ ਦੇ ਵਕੀਲਾਂ ਵੱਲੋਂ ਵੀ ਹੜ੍ਹਤਾਲ ਦੇ ਤੀਸਰੇ ਦਿਨ ਆਪਣਾ ਕੰਮਕਾਜ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਵਕੀਲਾਂ ਵੱਲੋਂ ਇਸ ਨੀਤੀ ਦੇ ਖ਼ਿਲਾਫ਼ ਆਪਣਾ ਰੋਸ ਜਾਹਰ ਕੀਤਾ ਰਿਹਾ ਹੈ। ਵਕੀਲ ਭਾਈਚਾਰੇ ਵੱਲੋਂ ਐੱਲਈਡੀਸੀ ਪ੍ਰਣਾਲੀ ਨੂੰ ਖ਼ਤਮ ਕਰਕੇ ਪਹਿਲਾਂ ਵਾਲੀ ਪ੍ਰਣਾਲੀ ਮੁੜ ਬਹਾਲ ਕਰਨ ਦੀ ਮੰਗ ਕੀਤੀ, ਜਿਸ ਅਧੀਨ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਰਾਹੀਂ ਵਕੀਲਾਂ ਦੀ ਪੈਨਲਮੈਂਟ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਸ ਨੀਤੀ ’ਚ ਕਈ ਤਰ੍ਹਾਂ ਦੀਆਂ ਕਮੀਆਂ ਹਨ। ਇਹ ਨੀਤੀ ਵਕੀਲ ਭਾਈਚਾਰੇ ਨੂੰ ਮੰਨਜੂਰ ਨਹੀਂ ਹੈ। ਇਸ ਨੀਤੀ ’ਚ ਸੋਧ ਕਰਨ ਦੀ ਜਰੂਰਤ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਦੇ ਮਾਨਯੋਗ ਮੁੱਖ ਨਿਆਂਧੀਸ਼, ਐੱਨਏਐੱਲਐੱਸ ਏ ਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਪੀਐੱਲਐੱਸਏ ਤੁਰੰਤ ਮੌਜੂਦਾ ਐੱਲਏਡੀਸੀ ਨੀਤੀ ਨੂੰ ਰੱਦ ਕਰਕੇ ਪਹਿਲਾਂ ਵਾਲੀ ਪੈਨਲ ਪ੍ਰਣਾਲੀ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹੀ ਦੇਰ ਹੜ੍ਹਤਾਲ ਜਾਰੀ ਰੱਖੀ ਜਾਵੇਗੀ। ਇਸ ਮੌਕੇ ਐਸੋਸੀਏਸ਼ਨ ਬਰਨਾਲਾ ਦੇ ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ, ਐਡਵੋਕੇਟ ਜਤਿੰਦਰਪਾਲ ਸਿੰਘ ਗਿੱਲ, ਐਡਵੋਕੇਟ ਗੁਰਕਮਲਵੀਰ ਮਾਨ, ਐਡਵੋਕੇਟ ਦਲਜਿੰਦਰ ਜੋਹਲ, ਐਡਵੋਕੇਟ ਗੁਰਤੇਜ ਮਾਨ, ਸੀਨੀਅਰ ਐਡਵੋਕੇਟ ਵਿਜੈ ਪੂਨੀਆ, ਐਡਵੋਕੇਟ ਦੇਵਿੰਦਰ ਸਿੰਘ, ਐਡਵੋਕੇਟ ਮੁਨੀਸ਼ ਕੁਮਾਰ ਗਰਗ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਧਰਮਪਾਲ ਸਿੰਘ, ਰਘਵਿੰਦਰ ਸਿੰਘ ਸਿੱਧੂ, ਐਡਵੋਕੇਟ ਪੁਲਕਿਤ ਗਰਗ, ਐਡਵੋਕੇਟ ਪਾਰਸਦੀਪ ਕੁਮਾਰ, ਐਡਵੋਕੇਟ ਵਿਸ਼ਾਲ ਸ਼ਰਮਾ, ਐਡਵੋਕੇਟ ਗੁਰਮੀਤ ਸਰਾਓ, ਐਡਵੋਕੇਟ ਪਰਮਿੰਦਰ ਸਿੰਘ ਗਿੱਲ ਤੇ ਐਡਵੋਕੇਟ ਯਾਦਵ ਸ਼ਰਮਾ ਜੁਆਇੰਟ ਸਕੱਤਰ,ਨੀਤਨ ਬਾਂਸਲ, ਤਾਰੁਸ ਗੋਇਲ, ਰਜਨੀਸ਼ ਕੁਮਾਰ, ਐਡਵੋਕੇਟ ਪਰਨਵ, ਐਡਵੋਕੇਟ ਹਰਮਨਦੀਪ ਸਿੰਘ, ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ ਜਗਦੀਪ ਸਿੰਘ ਸੰਧੂ, ਐਡਵੋਕੇਟ ਗੁਰਪ੍ਰੀਤਪਾਲ ਸਿੰਘ ਆਦਿ ਹਾਜ਼ਰ ਸਨ।