ਗੈਸ ਏਜੰਸੀ ਵਾਲਿਆਂ ਤੋਂ ਪਰੇਸ਼ਾਨ ਲੋਕਾਂ ਨੇ ਧਰਨਾ ਦੇਣ ਦਿੱਤੀ ਚਿਤਾਵਨੀ ਗੈਸ ਏਜੰਸੀ ਵਾਲਿਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਧਰਨਾ ਦੇਣ ਦਿੱਤੀ ਚਿਤਾਵਨੀ
Publish Date: Wed, 28 Oct 2026 06:16 PM (IST)
Updated Date: Wed, 28 Oct 2026 06:19 PM (IST)
ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ ਸ਼ਹਿਰ ਦੇ ਭੋਲੇ ਭਾਲੇ ਲੋਕਾਂ ਨੂੰ ਕੁਝ ਗੈਸ ਏਜੰਸੀਆਂ ਵੱਲੋਂ ਇਸ ਤਰ੍ਹਾਂ ਆਪਣੀਆਂ ਮਨ ਮਰਜੀਆਂ ਕਰਕੇ ਕਥਿਤ ਤੌਰ ’ਤੇ ਲੁੱਟਿਆ ਜਾਂਦਾ ਹੈ ਕਿ ਜਿਸ ਨਾਲ ਮਜ਼ਦੂਰਾਂ ’ਤੇ ਆਰਥਿਕਤਾ ਬੋਝ ਵੱਧ ਜਾਂਦਾ ਹੈ। ਆਮ ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਤੋਂ ਉਭਰੇ ਨਹੀਂ ਹਨ ਉੱਪਰ ਦੀ ਗੈਸ ਏਜੰਸੀ ਵਾਲਿਆਂ ਵਲੋਂ ਉਨ੍ਹਾਂ ’ਤੇ ਵਿਤੀ ਬੋਝ ਵਧਾ ਰਹੀਆਂ ਹਨ। ਸਹਿਰ ’ਚ ਕੁੱਝ ਗੈਸ ਏਜੰਸੀਆਂ ਵਾਲਿਆਂ ਵਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਤੋਂ ਪਰੇਸ਼ਾਨ ਲੋਕਾਂ ਨੇ ‘ਪੰਜਾਬੀ ਜਾਗਰਣ’ ਰਾਹੀ ਇਨ੍ਹਾਂ ਖਿਲਾਫ਼ ਪ੍ਰਸਾਸ਼ਨ ਤੇ ਸਬੰਧਤ ਵਿਭਾਗੀ ਅਧਿਕਾਰੀਆਂ ਪਾਸੋ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਮੋਹਿਤ ਜਿੰਦਲ ਨੇ ਦੱਸਿਆ ਕਿ ਉਸ ਕੋਲ ਇੰਡੈਨ ਕੰਪਨੀ ਦਾ ਗੈਸ ਕਨੈਕਸ਼ਨ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਜਦੋਂ ਗੈਸ ਕੰਪਨੀ ਦਾ ਕਰਿੰਦਾ ਉਨ੍ਹਾਂ ਦੇ ਘਰੇ ਗੈਸ ਦੀ ਸਪਲਾਈ ਕਰਨ ਆਇਆ ਤਾਂ ਉਸ ਨੇ ਸਿਲੰਡਰ ਦੇ ਨਾਲ ਇੱਕ ਸਪਲਾਈ ਵਾਲੀ ਪਾਈਪ ਵੀ ਦਿੱਤੀ ਤੇ ਉਸ ਪਾਈਪ ਦੇ ਉਸ ਕਰੀਦੇ ਵੱਲੋਂ ਸਾਡੇ ਕੋਲੋਂ 190 ਰੁਪਏ ਦੀ ਮੰਗ ਕੀਤੀ, ਉਸ ਨੂੰ ਕਿਹਾ ਕਿ ਪਹਿਲਾਂ ਦੀ ਜਰੂਰਤ ਨਹੀਂ ਹੈ ਤਾਂ ਉਸ ਨੇ ਕਿਹਾ ਕਿ ਇਹ ਕੰਪਨੀ ਵੱਲੋਂ ਜਰੂਰੀ ਕਰ ਦਿੱਤੀ ਗਈ ਹੈ ਤੇ ਇਹ ਤਾਂ ਤੁਹਾਨੂੰ ਲੈਣੀ ਹੀ ਪਵੇਗੀ। ਸਾਡੇ ਵੱਲੋਂ ਜਦ ਉਸ ਗੈਸ ਏਜੰਸੀ ਦੇ ਕਰਿੰਦੇ ਤੋਂ ਇਸ ਪਾਈਪ ਦਾ ਬਿੱਲ ਮੰਗਿਆ ਤਾਂ ਉਸ ਕਰਿੰਦੇ ਵੱਲੋਂ ਬਿਲ ਨਾ ਹੋਣ ਬਾਰੇ ਕਿਹਾ ਗਿਆ। ਇਨ੍ਹਾਂ ਕਹਿਣ ਦੀ ਦੇਰ ਸੀ ਕਿ ਉਸ ਗੈਜ ਏਜੰਸੀ ਦੇ ਕਰਿੰਦੇ ਵੱਲੋਂ ਗੈਸ ਸਲੰਡਰ ਚੱਕ ਕੇ ਆਪਣੀ ਗੱਡੀ ਵਿੱਚ ਰੱਖ ਲਿਆ ਤੇ ਉਹ ਇਹ ਕਹਿ ਕੇ ਗੈਸ ਸਲੰਡਰ ਵਾਪਸ ਲੈ ਗਿਆ। ਇਸ ਸਬੰਧਤ ਗੈਸ ਏਜੰਸੀ ਮਾਲਕਾਂ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।