- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਦਰਾਸ ’ਚ ਹੋਈਆਂ ਅੰਡਰ-18 ਜੂਨੀਅਰ ਨੈਸ਼ਨਲ ਖੇਡਾਂ ਦੌਰਾਨ ਸ਼ਾਟਪੁੱਟ (ਗੋਲਾ ਸੁੱਟਣ) ਦੇ ਫ਼ਸਵੇਂ ਮੁਕਾਬਲੇ ’ਚ ਜੋਆਏ ਬੈਦਵਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗ਼ਾ ਆਪਣੇ ਨਾਂ ਕੀਤਾ ਹੈ। ਇਸ ਇਤਿਹਾਸਕ ਜਿੱਤ ਨਾਲ ਉਸ ਨੇ ਬ੍ਰਾਜ਼ੀਲ ’ਚ ਹੋਣ ਜਾ ਰਹੀਆਂ ਵਰਲਡ ਸਕੂਲ ਖੇਡਾਂ ਲਈ ਭਾਰਤੀ ਟੀਮ ’ਚ ਆਪਣੀ ਥਾਂ ਪੱਕੀ ਕਰ ਲਈ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਖੇਡ ਮੈਦਾਨਾਂ ’ਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੀ ਪੁਆਧ ਇਲਾਕਾ ਮੁਹਾਲੀ ਦੀ ਹੋਣਹਾਰ ਅਥਲੀਟ ਜੋਆਏ ਬੈਦਵਾਨ ਨੇ ਆਪਣੀ ਬੁਲੰਦ ਪਰਵਾਜ਼ ਨੂੰ ਬਰਕਰਾਰ ਰੱਖਦਿਆਂ ਇਕ ਵਾਰ ਫਿਰ ਦੇਸ਼ ਭਰ ’ਚ ਆਪਣੇ ਖੇਡ ਹੁਨਰ ਦਾ ਲੋਹਾ ਮਨਵਾਇਆ ਹੈ। ਮਦਰਾਸ ’ਚ ਹੋਈਆਂ ਅੰਡਰ-18 ਜੂਨੀਅਰ ਨੈਸ਼ਨਲ ਖੇਡਾਂ ਦੌਰਾਨ ਸ਼ਾਟਪੁੱਟ (ਗੋਲਾ ਸੁੱਟਣ) ਦੇ ਫ਼ਸਵੇਂ ਮੁਕਾਬਲੇ ’ਚ ਜੋਆਏ ਬੈਦਵਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗ਼ਾ ਆਪਣੇ ਨਾਂ ਕੀਤਾ ਹੈ। ਇਸ ਇਤਿਹਾਸਕ ਜਿੱਤ ਨਾਲ ਉਸ ਨੇ ਬ੍ਰਾਜ਼ੀਲ ’ਚ ਹੋਣ ਜਾ ਰਹੀਆਂ ਵਰਲਡ ਸਕੂਲ ਖੇਡਾਂ ਲਈ ਭਾਰਤੀ ਟੀਮ ’ਚ ਆਪਣੀ ਥਾਂ ਪੱਕੀ ਕਰ ਲਈ ਹੈ। ਨੈਸ਼ਨਲ ਸਕੂਲ ਖੇਡਾਂ ’ਚ ਸਰਵੋਤਮ ਪ੍ਰਦਰਸ਼ਨ ਦੇ ਆਧਾਰ ’ਤੇ ਜੋਆਏ ਬੈਦਵਾਨ ਦੀ ਚੋਣ 3 ਦਸੰਬਰ ਤੋਂ ਬਰਾਜ਼ੀਲ ’ਚ ਸ਼ੁਰੂ ਹੋ ਰਹੀਆਂ ਕੌਮਾਂਤਰੀ ਸਕੂਲ ਖੇਡਾਂ ਲਈ ਹੋਈ ਹੈ, ਜਿੱਥੇ ਉਹ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਤੋਂ ਪਹਿਲਾਂ ਵੀ ਉਸ ਨੇ ਗੋਆ ’ਚ ਐੱਸ.ਜੀ.ਐੱਫ਼.ਆਈ. ਵੱਲੋਂ ਕਰਵਾਈਆਂ ਗਈਆਂ ਅੰਡਰ-17 ਕੌਮਾਂਤਰੀ ਸਕੂਲ ਖੇਡਾਂ ’ਚ ਸੋਨ ਤਮਗ਼ਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ।
ਸਫ਼ਲਤਾ ਦਾ ਲਗਾਤਾਰ ਸਫ਼ਰ ਤੇ ਵੱਡੀਆਂ ਪ੍ਰਾਪਤੀਆਂ
2023: ਅੰਡਰ-14 ਨੈਸ਼ਨਲ ਸ਼ਾਟਪੁੱਟ ’ਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਦਿਆਂ ਸੋਨ ਤਮਗ਼ਾ ਜਿੱਤਿਆ
2024: ਅੰਡਰ-17 ਨੈਸ਼ਨਲ ਖੇਡਾਂ ’ਚ ਆਪਣੀ ਜੇਤੂ ਲੈਅ ਕਾਇਮ ਰੱਖਦੇ ਹੋਏ ਸੋਨੇ ’ਤੇ ਕਬਜ਼ਾ ਕੀਤਾ
2025: ਯੂਥ ਗੇਮਜ਼ ’ਚ ਇਕ ਵਾਰ ਫਿਰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਂ ਕੀਤਾ
ਇਸ ਤੋਂ ਪਹਿਲਾਂ ਬਹਿਰੀਨ ਤੇ ਸਾਊਦੀ ਅਰਬ ਦੇ ਖੇਡ ਮੈਦਾਨਾਂ ’ਚ ਵੀ ਉਸ ਨੇ ਬਹਿਤਰੀਨ ਪ੍ਰਦਰਸ਼ਨ ਨਾਲ ਭਾਰਤ ਦਾ ਝੰਡਾ ਬੁਲੰਦ ਕੀਤਾ ਸੀ।